GTA News Media

Top Info Bar
22.1°C Toronto Loading date...
Punjab

CBI ਅਦਾਲਤ ਵੱਲੋਂ ਝੂਠੇ ਪੁਲਿਸ ਮੁਕਾਬਲੇ ਦੇ ਮਾਮਲੇ ‘ਚ ਦੋ ਸਾਬਕਾ ਸਬ ਇੰਸਪੈਕਟਰਾਂ ਨੂੰ ਉਮਰ ਕੈਦ

CBI ਅਦਾਲਤ ਵੱਲੋਂ ਝੂਠੇ ਪੁਲਿਸ ਮੁਕਾਬਲੇ ਦੇ ਮਾਮਲੇ ‘ਚ ਦੋ ਸਾਬਕਾ ਸਬ ਇੰਸਪੈਕਟਰਾਂ ਨੂੰ ਉਮਰ ਕੈਦ
Share this post via:

ਮੋਹਾਲੀ ਦੀ CBI ਅਦਾਲਤ ਵੱਲੋਂ ਲਗਭਗ 30 ਸਾਲ ਪੁਰਾਣੇ ਝੂਠੇ ਪੁਲਿਸ ਮੁਕਾਬਲੇ ਦੇ ਮਾਮਲੇ ਵਿੱਚ ਪੰਜਾਬ ਪੁਲਿਸ ਦੇ ਦੋ ਸਾਬਕਾ ਸਬ ਇੰਸਪੈਕਟਰਾਂ ਸ਼ਮਸ਼ੇਰ ਸਿੰਘ ਅਤੇ ASI ਜਗਤਾਰ ਸਿੰਘ ਨੂੰ ਉਮਰ ਕੈਣ ਦੀ ਸਜ਼ਾ ਸੁਣਾਈ ਗਈ । ਇਨ੍ਹਾਂ ਇੰਸਪੈਕਟਰਾਂ ‘ਤੇ ਇਕ ਲੱਖ ਰੁਪਏ ਦਾ ਜ਼ੁਰਮਾਨ ਵੀ ਲਗਾਇਆ ਗਿਆ ਹੈ।

ਮਿਲੀ ਜਾਣਕਾਰੀ ਮੁਤਾਬਿਕ ਇਸ ਕੇਸ ਵਿੱਚ ਦੋ ਹੋਰ ਪੁਲਿਸ ਅਫਸਰਾਂ ਦੀ ਮੌਤ ਹੋ ਚੁੱਕੀ ਹੈ।  ਥਾਣਾ ਤਰਨਤਾਰਨ ਦੀ ਪੁਲਿਸ ਨੇ 1993 ਵਿੱਚ ਉਬੋਕੇ ਦੇ ਨੌਜਵਾਨ ਹਰਬੰਸ ਸਿੰਘ ਨੂੰ ਹਿਰਾਸਤ ਵਿੱਚ ਲਿਆ ਸੀ। ਇਸ ਦੌਰਾਨ ਹਰਬੰਸ ਸਿੰਘ ਤੇ ਇਕ ਹੋਰ ਅਣਪਛਾਤੇ ਨੌਜਵਾਨ ਨੂੰ ਮਾਰਿਆ ਗਿਆ ਸੀ।