GTA News Media

Top Info Bar
22.1°C Toronto Loading date...
Toronto/GTA

13 ਨਵੰਬਰ ਨੂੰ ਸਿੱਖ ਹੈਰੀਟੇਜ ਸੈਂਟਰ ਵਿਖੇ ਲੱਗੇਗਾ ਲਾਈਫ ਸਰਟੀਫਿਕੇਟ ਕੈਂਪ

13 ਨਵੰਬਰ ਨੂੰ ਸਿੱਖ ਹੈਰੀਟੇਜ ਸੈਂਟਰ ਵਿਖੇ ਲੱਗੇਗਾ ਲਾਈਫ ਸਰਟੀਫਿਕੇਟ ਕੈਂਪ
Share this post via:

(ਸਤਪਾਲ ਸਿੰਘ ਜੌਹਲ)- ਬਰੈਂਪਟਨ `ਚ ਵੀਕਏਂਡ ਦੌਰਾਨ ਨਾਨਕਸਰ ਗੁਰਦੁਆਰਾ ਅਤੇ ਗੋਰ ਰੋਡ ਸਥਿਤ ਹਿੰਦੂ ਮੰਦਿਰ ਵਿੱਚ CGI ਵਲੋਂ ਲਾਈਫ ਸਰਟੀਫਿਕੇਟ ਦੇਣ ਲਈ ਲਗਾਏ ਗਏ 2 ਕੈਂਪਾਂ ਦਾ ਵੱਡੀ ਗਿਣਤੀ ਵਿੱਚ ਪੈਂਸ਼ਨਰਜ਼ ਨੇ ਫਾਇਦਾ ਲਿਆ। ਐਤਵਾਰ, 13 ਨਵੰਬਰ ਨੂੰ ਅਜਿਹਾ ਕੈਂਪ ਸਿੱਖ ਹੈਰੀਟੇਜ ਸੈਂਟਰ (ਏਅਰਪੋਰਟ ਰੋਡ/ਮੇਫੀਲਡ ਰੋਡ ਬਰੈਂਪਟਨ) ਵਿੱਚ ਲੱਗੇਗਾ। ਸਰਟੀਫਿਕੇਟ ਲਈ ਔਕੜ ਅਤੇ ਬੇਲੋੜੀ ਦੇਰੀ ਤੋਂ ਬਚਾਅ ਲਈ, ਲੋਕਾਂ ਨੂੰ ਅਪੀਲ ਹੈ ਕਿ ਲਾਈਫ ਸਰਟੀਫਿਕੇਟ ਵਾਸਤੇ ਆਪਣਾ ਫਾਰਮ ਘਰੋਂ ਪ੍ਰਿੰਟ ਕਰ ਲੈਣਾ ਤੇ ਇਸ ਫਾਰਮ ਨੂੰ ਭਰ ਕੇ ਪੂਰੀ ਦਸਤਾਵੇਜੀ ਤਿਆਰੀ ਨਾਲ਼ ਕੈਂਪ ਵਿੱਚ ਪੁੱਜਿਆ ਜਾਵੇ। ਇਹ ਫਾਰਮ CGI ਦੀ ਇਸ ਵੈਬਸਾਈਟ `ਤੇ ਵੀ ਉਪਲੱਬਧ ਹੈ ਜਿਸ ਨੂੰ ਡਾਊਨਲੋਡ ਕਰਕੇ ਪ੍ਰਿੰਟ ਕੀਤਾ ਜਾ ਸਕਦਾ ਹੈ: https://www.cgitoronto.gov.in/page/life-certificate/

CGI will hold another life certificate camp for pensioners from India at Sikh heritage centre in Brampton.
Kindly download, from the following weblink, print and complete the form before reaching the campsite.