GTA News Media

Top Info Bar
22.1°C Toronto Loading date...
Toronto/GTA

ਓਨਟਾਰੀਓ: ਸੜਕ ਹਾਦਸੇ ਦੌਰਾਨ 23 ਸਾਲਾ ਪੰਜਾਬੀ ਨੌਜਵਾਨ ਦੀ ਮੌਤ

ਓਨਟਾਰੀਓ: ਸੜਕ ਹਾਦਸੇ ਦੌਰਾਨ 23 ਸਾਲਾ ਪੰਜਾਬੀ ਨੌਜਵਾਨ ਦੀ ਮੌਤ
Share this post via:

ਓਨਟਾਰੀਓ: ਓਨਟਾਰੀਓ ਦੇ  ਕੈਂਬਰਿਜ ’ਚ ਫਿਰੋਜ਼ਪੁਰ ਦੇ ਇੱਕ 23 ਸਾਲ ਦੇ ਨਰਿੰਦਰ ਸਿੰਘ ਦੀ ਸੜਕ ਹਾਦਸੇ ’ਚ ਮੌਤ ਹੋ ਗਈ ਹੈ। ਨਰਿੰਦਰ ਸਿੰਘ 2019 ਵਿੱਚ ਸਟੱਡੀ ਵੀਜ਼ਾ ’ਤੇ ਓਨਟਾਰੀਓ ਦੇ ਕੈਂਬਰਿਜ ਵਿੱਚ ਆਇਆ ਸੀ। ਉਸ ਨੇ ਕਨੇਸਟੋਗਾ ਕਾਲਜ (Conestoga college) ਵਿੱਚ ਆਪਣਾ ਹਾਈ ਸਕੂਲ ਡਿਪਲੋਮਾ ਪਾਸ ਕੀਤਾ ਅਤੇ ਕੁਝ ਮਹੀਨੇ ਪਹਿਲਾਂ ਹੀ ਆਪਣਾ ਵਰਕ ਪਰਮਿਟ ਹਾਸਲ ਕੀਤਾ ਸੀ। ਨਰਿੰਦਰ ਦੀ ਮੌਤ ਦੀ ਖਬਰ ਮਿਲਣ ਤੋਂ ਪਰਿਵਾਰਿਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।

ਜਾਣਕਾਰੀ ਮੁਤਾਬਿਕ ਮ੍ਰਿਤਕ ਨਰਿੰਦਰ ਸਿੰਘ ਦੇ ਪਿਤਾ ਪੁਲਿਸ ਵਿਭਾਗ ਸੇਵਾਵਾਂ ਨਿਭਾਅ ਰਹੇ ਹਨ। ਪਰਿਵਾਰਕ ਮੈਂਬਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਨਰਿੰਦਰ ਦੀ ਮੌਤ ਦੀ ਜਾਣਕਾਰੀ 4 ਜਨਵਰੀ ਨੂੰ ਮਿਲੀ ਸੀ। ਉਨ੍ਹਾਂ ਦੱਸਿਆ ਕਿ 13 ਜਨਵਰੀ ਨੂੰ ਨਰਿੰਦਰ ਸਿੰਘ ਦੀ ਮ੍ਰਿਤਕ ਦੇਹ ਕੈਨੇਡਾ ਤੋਂ ਭਾਰਤ ਲਿਆਂਦੀ ਜਾਵੇਗੀ।