ਕਨੇਡਾ ਦੇ ਓਨਟਾਰੀਓ ਸੂਬੇ ਵਿੱਚ ਅਸਥੀਆਂ ਜਲ ਪ੍ਰਵਾਹ ਕਰਨ ਲਈ ਕੀਰਤਪੁਰ ਪਾਰਕ ਦਾ ਉਦਘਾਟਨ

ਟੋਰਾਂਟੋ (ਬਲਜਿੰਦਰ ਸੇਖਾ )- ਕਨੇਡਾ ਦੇ ਸੂਬੇ ਓਨਟਾਰੀਓ ਵਿੱਚ ਓਨਟਾਰੀਓ ਖਾਲਸਾ ਦਰਬਾਰ ਗੁਰਦੁਆਰਾ ਡਿਕਸੀ ਰੋਡ ਗੁਰਦੁਆਰਾ ਸਾਹਿਬ ਵਿਖੇ ਕੀਰਤਪੁਰ ਪਾਰਕ ਦਾ ਉਦਘਾਟਨ ਕੀਤ ਗਿਆ ।ਹੁਣ ਅਸਥੀਆਂ ਕਨੇਡਾ ਵਿੱਚ ਹੀ ਜਲ ਪ੍ਰਵਾਹ ਕਰ ਸਕਦੇ ਹਨ ।ਇਹ ਭਾਈਚਾਰੇ ਲਈ ਇਤਿਹਾਸਕ ਪਲ ਹਨ। ਕੀਰਤਪੁਰ ਸਾਹਿਬ ਪਾਰਕ ਅੱਜ ਅਧਿਕਾਰਤ ਤੌਰ ‘ਤੇ ਖੋਲ੍ਹਿਆ ਗਿਆ। ਮਨੁੱਖੀ ਸੁਆਹ ਨੂੰ ਵਗਦੇ ਪਾਣੀ ਵਿੱਚ ਡੋਲ੍ਹਣ ਲਈ ਇੱਕ ਬਹੁਤ ਵਧੀਆ ਸਹੂਲਤ। ਓਨਟਾਰੀਓ ਵਿੱਚ ਖਾਸ ਤੌਰ ‘ਤੇ ਕਿਸੇ ਧਾਰਮਿਕ ਸਥਾਨ ‘ਤੇ ਇਹ ਪਹਿਲੀ ਸਹੂਲਤ ਹੈ। ਗੁਰੂਘਰ ਦੇ ਸਾਰੇ ਸੇਵਾਦਾਰਾਂ ਨੇ ਇਸ ਕਾਰਜ ਨੂੰ ਪੂਰਾ ਕੀਤਾ। ਅੱਜ ਇਸ ਮੌਕੇ ਫੈਡਰਲ ,ਸੂਬਾਈ , ਸਿਟੀ ਦੇ ਰਾਜਨੀਤਿਕ ,ਧਾਰਮਿਕ ਲੀਡਰ ਸਾਮਿਲ ਸਨ ।