ਟੋਰਾਂਟੋ ਗੋਲੀਬਾਰੀ ‘ਚ 3 ਜ਼ਖਮੀ, 1 ਦੀ ਮੌਤ : ਪੁਲਿਸ
ਪਾਰਕਡੇਲ ‘ਚ ਟੋਰਾਂਟੋ ਕਮਿਊਨਿਟੀ ਹਾਊਸਿੰਗ ਹਾਈਰਾਈਜ਼ ਵਿਚ ਮੰਗਲਵਾਰ ਨੂੰ ਗੋਲੀਬਾਰੀ ਹੋਈ, ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ, ਤੋਂ ਬਾਅਦ ਟੋਰਾਂਟੋ ਪੁਲਿਸ ਦੋ ਸ਼ੱਕੀਆਂ ਦੀ ਭਾਲ ਕਰ ਰਹੀ ਹੈ।
ਟੋਰਾਂਟੋ ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਮੰਗਲਵਾਰ ਸ਼ਾਮ 5:36 ਵਜੇ ਦੇ ਕਰੀਬ ਕਵੀਨ ਸਟਰੀਟ ਵੈਸਟ ਦੇ ਚੌਰਾਹੇ ਦੇ ਨੇੜੇ 245 ਡਨ ਐਵੇਨਿਊ ‘ਤੇ ਇੱਕ 19 ਮੰਜ਼ਿਲਾ TCHC ਇਮਾਰਤ ‘ਚ ਸ਼ੂਟਿੰਗ ਦੀਆਂ ਰਿਪੋਰਟਾਂ ਲਈ ਬੁਲਾਇਆ ਗਿਆ।
ਜਦੋਂ ਅਧਿਕਾਰੀ ਮੌਕੇ ‘ਤੇ ਪਹੁੰਚੇ, ਉਨ੍ਹਾਂ ਨੇ ਚਾਰ ਪੀੜਤਾਂ ਨੂੰ ਚਾਰ ਵੱਖ-ਵੱਖ ਥਾਵਾਂ ‘ਤੇ ਜ਼ਖਮੀ ਪਾਇਆ।
ਪੁਲਿਸ ਨੇ ਮੌਕੇ ‘ਤੇ ਪੱਤਰਕਾਰਾਂ ਨੂੰ ਦੱਸਿਆ ਕਿ ਪਹਿਲਾ ਪੀੜਤ ਇਮਾਰਤ ਦੀ lobby ‘ਚ ਸੀ। ਅਧਿਕਾਰੀਆਂ ਨੇ ਪੀੜਤ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਬਾਅਦ ਵਿੱਚ ਗੰਭੀਰ ਹਾਲਤ ਵਿੱਚ ਟਰਾਮਾ ਸੈਂਟਰ ਲਿਜਾਇਆ ਗਿਆ।
ਦੂਜਾ ਪੀੜਤ, ਤੀਜੀ ਮੰਜ਼ਿਲ ‘ਤੇ ਇੱਕ ਯੂਨਿਟ ਦੇ ਅੰਦਰ ਮਿਲਿਆ। ਉਸ ਨੂੰ ਮੌਕੇ ‘ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ।
ਤੀਸਰਾ ਪੀੜਤ (ਔਰਤ) ਇਮਾਰਤ ਤੋਂ ਭੱਜ ਗਈ ਅਤੇ ਕਵੀਨ ਸਟਰੀਟ ‘ਤੇ ਇੱਕ TTC ਬੱਸ ਵਿੱਚ “ਪਨਾਹ ਮੰਗੀ”, ਪੁਲਿਸ ਨੇ ਕਿਹਾ। ਉਸ ਦੀ ਹਾਲਤ ਬਾਰੇ ਕੋਈ ਜਾਣਕਾਰੀ ਨਹੀਂ ਹੈ, ਪਰ ਮੰਨਿਆ ਜਾਂਦਾ ਹੈ ਕਿ ਉਸ ਦੀਆਂ ਸੱਟਾਂ ਜਾਨਲੇਵਾ ਨਹੀਂ ਹਨ।
ਪੁਲਿਸ ਨੂੰ ਬਾਅਦ ਵਿੱਚ ਪਤਾ ਲੱਗਾ ਕਿ ਇੱਕ ਚੌਥਾ ਪੀੜਤ, ਇੱਕ ਆਦਮੀ, ਇੱਕ ਸਥਾਨਕ ਹਸਪਤਾਲ ਵਿੱਚ ਗਿਆ। ਪੁਲਿਸ ਨੇ ਕਿਹਾ ਕਿ ਉਸ ਦੀਆਂ ਸੱਟਾਂ ਨੂੰ ਵੀ ਜਾਨਲੇਵਾ ਨਹੀਂ ਮੰਨਿਆ ਜਾਂਦਾ ਹੈ।
ਅਧਿਕਾਰੀ ਹੁਣ ਦੋ ਪੁਰਸ਼ ਸ਼ੱਕੀਆਂ ਦੀ ਤਲਾਸ਼ ਕਰ ਰਹੇ ਹਨ,ਇਹਨਾਂ ਵਿੱਚੋਂ ਇਕ ਨੂੰ 30 ਸਾਲ ਦਾ ਦੱਸਿਆ ਗਿਆ ਹੈ।
ਪੁਲਿਸ ਨੇ ਦੋਵਾਂ ਦੇ ਸੀਮਤ ਵੇਰਵੇ ਹੀ ਜਾਰੀ ਕੀਤੇ ਹਨ।
SHOOTING:
Dunn Av + Queen St West
5:36pm
– Reports someone has been shot
– Police are on scene
– Two people located in an apt building who have been shot@TorontoMedics are on scene
– Will update#GO2229664— Toronto Police Operations (@TPSOperations) November 15, 2022