GTA News Media

Top Info Bar
22.1°C Toronto Loading date...
Toronto/GTA

ਪਿਕਰਿੰਗ ਗੋਲੀਬਾਰੀ ਵਿੱਚ 17 ਸਾਲਾ ਲੜਕੇ ਦੀ ਮੌਤ

ਪਿਕਰਿੰਗ ਗੋਲੀਬਾਰੀ ਵਿੱਚ 17 ਸਾਲਾ ਲੜਕੇ ਦੀ ਮੌਤ
Share this post via:

ਪਿਕਰਿੰਗ ਵਿੱਚ ਐਤਵਾਰ ਸ਼ਾਮ ਨੂੰ ਗੋਲੀਬਾਰੀ ਤੋਂ ਬਾਅਦ ਇੱਕ 17 ਸਾਲਾ ਲੜਕੇ ਦੀ ਮੌਤ ਹੋ ਗਈ। ਡਰਹਮ ਪੁਲਿਸ ਦਾ ਕਹਿਣਾ ਹੈ ਕਿ ਰਾਤ ਤਕਰੀਬਨ 9:45 ਵਜੇ ਅਧਿਕਾਰੀਆਂ ਨੂੰ ਓਨਟਾਰੀਓ ਦੇ ਪਿਕਰਿੰਗ ਵਿੱਚ 1580 ਕਿੰਗਸਟਨ ਰੋਡ ਸਥਿਤ ਇੱਕ ਹਾਊਸਿੰਗ ਕੰਪਲੈਕਸ ਵਿੱਚ ਗੋਲੀਬਾਰੀ ਹੋਣ ਦੀ ਸੂਚਨਾਂ ਮਿਲੀ। ਪਹੁੰਚਣ ‘ਤੇ ਅਧਿਕਾਰੀਆਂ ਨੇ ਇੱਕ 17 ਸਾਲਾ ਲੜਕੇ ਨੂੰ ਗੋਲੀਆਂ ਨਾਲ ਜਖਮੀ ਪਾਇਆ। ਅਫਸਰਾਂ ਅਤੇ ਪੈਰਾਮੈਡਿਕਸ ਨੇ ਉਸਦੀ ਜਾਨ ਬਚਾਉਣ ਦੇ ਉਪਾਅ ਕੀਤੇ, ਪਰ ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਅਧਿਕਾਰੀਆਂ ਨੇ ਕਿਹਾ ਕਿ ਮੰਨਿਆ ਜਾਂਦਾ ਹੈ ਕਿ ਗੋਲੀ ਇੱਕ ਵਾਹਨ ਤੋਂ ਚਲਾਈ ਗਈ ਸੀ, ਜੋ ਮੌਕੇ ‘ਤੇ ਫਰਾਰ ਹੋ ਗਿਆ। ਫਿਲਹਾਲ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ । ਅਧਿਕਾਰੀਆਂ ਨੇ ਕਿਹਾ ਕਿ ਉਹ ਨਹੀਂ ਮੰਨਦੇ ਕਿ ਇਸ ਸਮੇਂ ਜਨਤਕ ਸੁਰੱਖਿਆ ਲਈ ਕੋਈ ਖ਼ਤਰਾ ਹੈ। ਪੁਲਿਸ ਨੇ ਕਿਸੇ ਵੀ ਵਿਅਕਤੀ ਨੂੰ ਇਸ ਬਾਰੇ ਜਾਣਕਾਰੀ ਦੇਣ ਲਈ  Det ਨਾਲ ਸੰਪਰਕ ਕਰਨ ਲਈ ਕਿਹਾ ਹੈ।