GTA News Media

Top Info Bar
22.1°C Toronto Loading date...
Toronto/GTA

ਬਰਲਿੰਗਟਨ ਅਪਾਰਟਮੈਂਟ ਯੂਨਿਟ ‘ਚ ਮਿਲੀ ਔਰਤ ਦੀ ਲਾਸ਼ ; 70 ਸਾਲਾ ਵਿਅਕਤੀ ਗ੍ਰਿਫਤਾਰ

ਬਰਲਿੰਗਟਨ ਅਪਾਰਟਮੈਂਟ ਯੂਨਿਟ ‘ਚ ਮਿਲੀ ਔਰਤ ਦੀ ਲਾਸ਼ ; 70 ਸਾਲਾ ਵਿਅਕਤੀ ਗ੍ਰਿਫਤਾਰ
Share this post via:

ਹਾਲਟਨ ਖੇਤਰ ਦੀ ਪੁਲਿਸ ਨੇ ਸ਼ੁੱਕਰਵਾਰ ਨੂੰ ਬਰਲਿੰਗਟਨ ਦੇ ਅਪਾਰਟਮੈਂਟ ਯੂਨਿਟ ਵਿੱਚ ਇੱਕ ਔਰਤ ਦੀ ਲਾਸ਼ ਮਿਲਣ ਤੋਂ ਬਾਅਦ ਇੱਕ 70 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਸਵੇਰੇ 11:30 ਵਜੇ ਦੇ ਕਰੀਬ, ਪੁਲਿਸ ਨੂੰ ਇੱਕ ਅਪਾਰਟਮੈਂਟ ਯੂਨਿਟ ਵਿੱਚ ਇੱਕ ਔਰਤ ਬੇਹੋਸ਼ ਹੋਣ ਦੀ ਰਿਪੋਰਟ ਲਈ 695 ਰੀਜੈਂਸੀ ਕੋਰਟ ਸਥਿਤ ਰਿਹਾਇਸ਼ ‘ਤੇ ਬੁਲਾਇਆ ਗਿਆ। ਪਹੁੰਚਣ ਤੇ ਅਧਿਕਾਰੀਆਂ ਨੇ ਪੀੜਤ ਔਰਤ ਨੂੰ ਉਸਦੇ ਘਰ ਵਿੱਚ ਮ੍ਰਿਤਕ ਪਾਇਆ। ਹਾਲਟਨ ਰੀਜਨਲ ਪੁਲਿਸ ਹੋਮੀਸਾਈਡ ਯੂਨਿਟ ਨੇ ਜਾਂਚ ਆਪਣੇ ਹੱਥ ਵਿੱਚ ਲੈ ਲਈ ਹੈ।

ਪੀੜਤ ਪਰਿਵਾਰ ਦੀ ਬੇਨਤੀ ‘ਤੇ ਪੁਲਿਸ ਦਾ ਕਹਿਣਾ ਹੈ ਕਿ ਉਹ ਫਿਲਹਾਲ ਔਰਤ ਦਾ ਨਾਮ ਜਾਰੀ ਨਹੀਂ ਕਰੇਗੀ। ਪੁਲਿਸ ਕਿਸੇ ਵੀ ਵਿਅਕਤੀ ਨੂੰ ਇਸ ਘਟਨਾ ਬਾਰੇ ਜਾਣਕਾਰੀ ਦੇਣ ਲਈ 905-825-4776 ‘ਤੇ ਹੋਮੀਸਾਈਡ ਟਿਪ ਲਾਈਨ ਜਾਂ ਅਗਿਆਤ ਤੌਰ ‘ਤੇ ਕ੍ਰਾਈਮ ਸਟੌਪਰਜ਼ ਨਾਲ ਸੰਪਰਕ ਕਰਨ ਲਈ ਕਹਿ ਰਹੀ ਹੈ।