GTA News Media

Top Info Bar
22.1°C Toronto Loading date...
Crime Toronto/GTA

ਬਿਲ ਦੇਣ ਨੂੰ ਲੈਕੇ ਹੋਏ ਝਗੜੇ ਦੌਰਾਨ ਰੈਸਟੋਰੈਂਟ ਮਾਲਕ ਦੀ ਮੌਤ

ਬਿਲ ਦੇਣ ਨੂੰ ਲੈਕੇ ਹੋਏ ਝਗੜੇ ਦੌਰਾਨ ਰੈਸਟੋਰੈਂਟ ਮਾਲਕ ਦੀ ਮੌਤ
Share this post via:

ਓਨਟਾਰੀਓ- ਖਾਣੇ ਦਾ ਬਿਲ ਚੁਕਾਉਣ ਨੂੰ ਲੈਕੇ ਹੋਏ ਝਗੜੇ ਵਿਚ ਜ਼ਖ਼ਮੀ ਹੋਏ ਓਵਨ ਸਾਊਂਡ ਦੇ ਦ ਕਰੀ ਹਾਊਸ ਰੈਸਟੋਰੈਂਟ ਦੇ ਮਾਲਕ ਸ਼ਰੀਫ਼ ਰਹਿਮਾਨ ਦੀ ਮੌਤ ਹੋ ਗਈ। ਓਵਨ ਸਾਊਂਡ ਦੀ ਪੁਲਿਸ ਅਨੁਸਾਰ ਦ ਕਰੀ ਹਾਊਸ ਰੈਸਟੋਰੈਂਟ ਵਿਚ ਆਏ ਤਿੰਨ ਲੋਕਾਂ ਨੇ ਰਹਿਮਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਸੀ। ਰਹਿਮਾਨ ਨੂੰ ਲੰਡਨ (ਓਨਟੇਰਿਓ) ਦੇ ਹਸਪਤਾਲ ਵਿਚ ਦਾਖ਼ਲ ਕੀਤਾ ਗਿਆ, ਪਰ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਉਸਨੇ ਦਮ ਤੋੜ ਦਿੱਤਾ। ਰਹਿਮਾਨ ਦੀ ਉਮਰ 44 ਸਾਲ ਸੀ।

ਪੁਲਿਸ ਨੇ ਦੱਸਿਆ ਕਿ ਹੁਣ ਇਸ ਮਾਮਲੇ ਦੀ ਇੱਕ ਕਤਲ ਵੱਜੋਂ ਜਾਂਚ ਕੀਤੀ ਜਾ ਰਹੀ ਹੈ। ਤਿੰਨੇ ਮਸ਼ਕੂਕ ਗੋਰੇ ਹਨ ਅਤੇ ਉਨ੍ਹਾਂ ਦੀ ਤਲਾਸ਼ ਜਾਰੀ ਹੈ। ਬੰਗਲਾਦੇਸ਼ੀ ਮੂਲ ਦਾ ਸ਼ਰੀਫ਼ ਰਹਿਮਾਨ ਲੋਕਲ ਭਾਈਚਾਰੇ ਵਿਚ ਹਰਮਨ-ਪਿਆਰਾ ਸੀ ਅਤੇ ਲੋਕਾਂ ਨੇ ਦੱਸਿਆ ਕਿ ਉਹ ਦਾਨ-ਪੁੰਨ ਕਰਨ ਵਾਲਾ ਇੱਕ ਨੇਕ ਦਿਨ ਇਨਸਾਨ ਸੀ। ਐਤਵਾਰ ਨੂੰ ਰਹਿਮਾਨ ਨੂੰ ਦਫਨਾਇਆ ਗਿਆ, ਇਸ ਮੌਕੇ ਸੈਂਕੜੇ ਲੋਕ ਸ਼ਾਮਲ ਹੋਏ।

ਰਹਿਮਾਨ ਦੇ ਪਰਿਵਾਰ ਦੀ ਮਦਦ ਲਈ GoFundMe ਪੇਜ ‘ਤੇ 25,000 ਡਾਲਰ ਇਕੱਠੇ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਸੀ ਅਤੇ ਹੁਣ ਤੱਕ 250,000 ਡਾਲਰ ਤੋਂ ਵੱਧ ਰਾਸ਼ੀ ਇਕੱਠੀ ਹੋ ਚੁੱਕੀ ਹੈ। ਦੋ ਸ਼ੱਕੀਆਂ ਦੀ ਉਮਰ 20 ਤੋਂ 30 ਸਾਲ ਦੇ ਦਰਮਿਆਨ ਅਤੇ ਇੱਕ ਸ਼ੱਕੀ ਦੀ ਉਮਰ 40 ਤੋਂ 50 ਸਾਲ ਦੇ ਦਰਮਿਆਨ ਦੱਸੀ ਗਈ ਹੈ। ਤਿੰਨੇ ਸ਼ੱਕੀ ਜਿਸ ਵਾਹਨ ਵਿਚ ਸਨ ਉਹ ਸਾਲ 2000 ਦੇ ਕਰੀਬ ਮਾਡਲ ਦੀ ਗ੍ਰੇਅ ਜਾਂ ਨੀਲੇ ਰੰਗ ਦੀ ਫੋਰਡ ਅਸਕੇਪ ਜਾਂ ਮਾਜ਼ਦਾ ਟ੍ਰਿਬਿਊਟ ਹੋ ਸਕਦੀ ਹੈ।

(ਸੀਬੀਸੀ ਨਿਊਜ਼)