GTA News Media

Top Info Bar
22.1°C Toronto Loading date...
Toronto/GTA

ਹਾਈਵੇਅ 400 ‘ਤੇ ਇੱਕ 20 ਸਾਲਾ ਅੰਤਰਰਾਸ਼ਟਰੀ ਵਿਦਿਆਰਥੀ ਦੀ ਮੌਤ

ਹਾਈਵੇਅ 400 ‘ਤੇ ਇੱਕ 20 ਸਾਲਾ ਅੰਤਰਰਾਸ਼ਟਰੀ ਵਿਦਿਆਰਥੀ ਦੀ ਮੌਤ
Share this post via:

ਮੰਗਲਵਾਰ ਰਾਤ ਹਾਈਵੇਅ 400 ‘ਤੇ ਇੱਕ 20 ਸਾਲਾ ਅੰਤਰਰਾਸ਼ਟਰੀ ਵਿਦਿਆਰਥੀ (ਪੈਦਲ ਯਾਤਰੀ) ਦੇ ਮਾਰੇ ਜਾਣ ਤੋਂ ਬਾਅਦ ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਜਾਂਚ ਕਰ ਰਹੀ ਹੈ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪ੍ਰੋਵਿੰਸ਼ੀਅਲ ਪੁਲਿਸ ਮੌਕੇ ਉੱਤੇ ਪਹੁੰਚੀ, ਜਿੱਥੇ ਦੋ ਵਾਹਨ ਮੌਜੂਦ ਸਨ ਜੋ ਟੱਕਰ ਵਿੱਚ ਸ਼ਾਮਲ ਸਨ। ਮੌਕੇ ਉੱਤੇ ਇੱਕ 20 ਸਾਲਾ  ਅੰਤਰਰਾਸ਼ਟਰੀ ਵਿਦਿਆਰਥੀ ਨੂੰ ਮ੍ਰਿਤਕ ਘੋਸ਼ਿਤ ਕੀਤਾ ਗਿਆ, ਜੋ ਮੂਲ ਰੂਪ ਵਿੱਚ ਬੰਗਲਾਦੇਸ਼ ਤੋਂ ਹੈ ।

ਡਨਲੌਪ ਸਟ੍ਰੀਟ ਅਤੇ ਮੈਪਲਵਿਊ ਡਰਾਈਵ ਦੇ ਦਰਮਿਆਨ ਦੱਖਣ ਵਾਲੀਆਂ ਲੇਨਜ਼ ਨੂੰ ਕਈ ਘੰਟਿਆਂ ਲਈ ਬੰਦ ਕਰ ਦਿੱਤਾ ਸੀ , ਪਰ ਸਵੇਰੇ 6 ਵਜੇ ਤੋਂ ਪਹਿਲਾਂ ਦੁਬਾਰਾ ਖੋਲ੍ਹ ਦਿੱਤਾ ਗਿਆ। ਘਟਨਾ ਦੀ ਜਾਣਕਾਰੀ ਜਾਂ ਡੈਸ਼ ਕੈਮਰੇ ਦੀ ਫੁਟੇਜ ਵਾਲਾ ਕੋਈ ਵੀ ਵਿਅਕਤੀ 1-888-310-1122 ‘ਤੇ ਕਾਲ ਕਰਕੇ ਪੁਲਿਸ ਨਾਲ ਸੰਪਰਕ ਕਰ ਸਕਦਾ ਹੈ।