GTA News Media

Top Info Bar
22.1°C Toronto Loading date...
Toronto/GTA

TTC ਸਟਰੀਟ ਕਾਰ ਦੀ ਟੱਕਰ ਨਾਲ ਔਰਤ ਗੰਭੀਰ ਜ਼ਖਮੀ

TTC ਸਟਰੀਟ ਕਾਰ ਦੀ ਟੱਕਰ ਨਾਲ ਔਰਤ ਗੰਭੀਰ ਜ਼ਖਮੀ
Share this post via:

ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਸ਼ੁੱਕਰਵਾਰ ਦੀ ਸਵੇਰ ਨੂੰ ਸਟ੍ਰੀਟ ਕਾਰ ਦੀ ਟੱਕਰ ਨਾਲ ਇੱਕ ਔਰਤ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਐਮਰਜੈਂਸੀ ਅਮਲੇ ਨੂੰ ਸਵੇਰੇ 7:36 ਵਜੇ ਦੇ ਕਰੀਬ ਸੇਂਟ ਕਲੇਅਰ ਐਵੇਨਿਊ ਅਤੇ ਕੇਨਵੁੱਡ ਐਵੇਨਿਊ ‘ਤੇ ਟੱਕਰ ਦੀਆਂ ਰਿਪੋਰਟਾਂ ਲਈ ਬੁਲਾਇਆ ਗਿਆ।

ਪੈਰਾਮੈਡਿਕਸ ਨੇ ਕਿਹਾ ਕਿ ਉਨ੍ਹਾਂ ਨੇ ਔਰਤ ਨੂੰ ਗੰਭੀਰ ਹਾਲਤ ਵਿੱਚ ਟਰਾਮਾ ਸੈਂਟਰ ਪਹੁੰਚਾਇਆ। ਵੈਸਟਬਾਉਂਡ ਸੇਂਟ ਕਲੇਅਰ ਐਵੇਨਿਊ ਵਾਨ ਰੋਡ ‘ਤੇ ਬੰਦ ਹੈ ਅਤੇ ਪੁਲਿਸ ਨੇ ਵਾਹਨ ਚਾਲਕਾਂ ਨੂੰ alternate ਰੂਟਾਂ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਹੈ।