ਕਿਰਤ ਵਿਭਾਗ ਦੇ ਅੰਕੜਿਆਂ ਅਨੁਸਾਰ, ਅਮਰੀਕਾ ‘ਚ ਨੌਕਰੀ ਛੱਡਣ ਵਾਲੇ ਕਾਮਿਆਂ ਦੀ ਸੰਖਿਆ ਦੇ ਰਿਕਾਰਡ ਮੁਤਾਬਕ ਪਿਛਲੇ 20 ਸਾਲਾਂ ‘ਚ ਸਭ ਤੋਂ ਵੱਧ ਹੈ, ਕਿੳੇੁਕਿ ਬੀਤੇ ਸਾਲ ਨਵੰਬਰ ਮਹੀਨੇ ਵਿੱਚ 45 ਲੱਖ ਤੋਂ ਜ਼ਿਆਦਾ ਲੋਕਾਂ ਨੇ ਨੌਕਰੀ ਛੱਡੀ। ਲੋਕ ਨੌਕਰੀ ਕਿਉਂ ਛੱਡ ਰਹੇ ਹਨ, ਇਸ ਦਾ ਮੁੱਖ ਵੱਡਾ ਕਾਰਨ ਇਹ ਵੀ ਹੈ ਕਿ ਉਹ ਹੋਰ ਬਿਹਤਰ ਮੌਕਿਆਂ ਦਾ ਲਾਭ ਉਠਾਉਣਾ ਚਾਹੁੰਦੇ ਹਨ।
ਸਰਕਾਰ ਨੂੰ ਦੋ ਸਾਲਾਂ ਤੋਂ ਕੋਰੋਨਾ ਦੇ ਕਾਰਨ ਆਰਥਿਕ ਪੱਖੋਂ ਵਿਰੋਧੀ ਹਾਲਾਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਸ ਕਰਕੇ ਸਰਕਾਰ ਵੀ ਇਸ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਭਾਵੇਕਿ ਕੋਰੋਨਾ ਮਹਾਮਾਰੀ ‘ਚ ਕਾਮੇ ਵੀ ਆਪਣੀਆਂ ਲੋੜਾਂ ਤੇ ਧਿਆਨ ਦੇ ਰਹੇ ਹਨ ਪਰ ਜ਼ਿਆਦਾਤਰ ਨੌਕਰੀਆਂ ਹਾਸਪੀਟੈਲਿਟੀ ਤੇ ਹੋਰ ਘੱਟ ਤਨਖ਼ਾਹ ਵਾਲੇ ਖੇਤਰਾਂ ਵਿੱਚ ਹੈ।
ਨਿਕ ਬੰਕਰ ਨੇ ਕਿਹਾ, “ਇਹ ਗ੍ਰੇਟ ਰੈਜਿਗਨੇਸ਼ਨ ਅਸਲ ਵਿੱਚ ਘੱਟ ਤਨਖ਼ਾਹ ਵਾਲੇ ਕਰਮਚਾਰੀਆਂ ਦੇ ਹਨ, ਜੋ ਕਿ ਕਿਰਤੀ ਬਾਜ਼ਾਰ ‘ਚ ਨਵੇਂ ਮੌਕੇ ਲੱਭ ਰਹੇ ਹਨ ਤੇ ਉਨ੍ਹਾਂ ਨੂੰ ਹਾਸਲ ਕਰ ਰਹੇ ਹਨ।” ਫੈਡਰਲ ਰਿਜ਼ਰਵ ਬੈਂਕ ਆਫ ਐਟਲਾਂਟਾ ਦੇ ਡਾਟੇ ਅਨੁਸਾਰ , ਨੌਕਰੀ ਬਦਲਣ ਵਾਲਿਆਂ ਨੂੰ ਆਪਣੀ ਨੌਕਰੀ ‘ਚ ਰਹਿਣ ਵਾਲੇ ਲੋਕਾਂ ਦੀ ਤੁਲਨਾ ‘ਚ ਬਹੁਤ ਤੇਜ਼ੀ ਨਾਲ ਤਰੱਕੀ ਮਿਲ ਰਹੀ ਹੈ।