GTA News Media

Top Info Bar
22.1°C Toronto Loading date...
Featured World

ਇਕ ਬਜ਼ੁਰਗ ਔਰਤ ਨੇ ਕੁੱਤੇ ਬਿੱਲੀਆਂ ਦੇ ਨਾਮ ਕੀਤੀ 23 ਕਰੋੜ ਦੀ ਦੌਲਤ

ਇਕ ਬਜ਼ੁਰਗ ਔਰਤ ਨੇ ਕੁੱਤੇ ਬਿੱਲੀਆਂ ਦੇ ਨਾਮ ਕੀਤੀ 23 ਕਰੋੜ ਦੀ ਦੌਲਤ
Share this post via:

ਚੀਨ ਵਿੱਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਬਜ਼ੁਰਗ ਔਰਤ ਨੇ ਆਪਣੀ ਕਰੋੜਾਂ ਰੁਪਏ ਦੀ ਜਾਇਦਾਦ ਕੁੱਤੇ ਬਿੱਲੀਆਂ ਦੇ ਨਾਮ ਕਰ ਦਿੱਤੀ ਹੈ। ਸੰਘਾਈ ਦੀ ਰਹਿਣ ਵਾਲੀ ਲਿਓ ਦਾ ਕਹਿਣਾ ਹੈ ਕਿ ਉਸਦੇ ਬੱਚੇ ਕਦੇ ਉਸਦੀ ਦੇਖਭਾਲ ਕਰਨ ਅਤੇ ਹਾਲਚਾਲ ਪੁੱਛਣ ਤੱਕ ਨਹੀਂ ਆਉਂਦੇ। ਬੁਢਾਪੇ ਵਿੱਚ ਕੇਵਲ ਉਸਦੇ ਪਾਲਤੂ ਜਾਨਵਰ ਹੀ ਉਸਦਾ ਸਾਥ ਦਿੰਦੇ ਹਨ। ਇਸ ਲਈ ਉਸਦੇ ਪੁੱਤ ਅਤੇ ਧੀਆਂ ਇਸ ਲਾਇਕ ਨਹੀਂ ਹਨ ਕਿ ਉਨ੍ਹਾਂ ਦੇ ਨਾਮ ਸੰਪਤੀ ਕੀਤੀ ਜਾਵੇ।

ਇਸ ਕੰਮ ਲਈ ਉਸ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਚੀਨ ਦੇ ਕਾਨੂੰਨ ਮੁਤਾਬਕ ਕੋਈ ਵੀ ਵਿਅਕਤੀ ਜਾਨਵਰਾਂ ਦੇ ਨਾਮ ਵਸੀਅਤ ਨਹੀਂ ਕਰਵਾ ਸਕਦਾ। ਸਾਊਥ ਚਾਇਨਾ ਦੇ ਮੀਡੀਆ ਵਿੱਚ ਆਈਆਂ ਖਬਰਾਂ ਮੁਤਾਬਕ ਜਦੋਂ ਆਪਣੀ ਪੂਰੀ ਦੌਲਤ ਆਪਣੇ ਪਾਲਤੂ ਕੁੱਤੇ-ਬਿੱਲੀਆਂ ਦੇ ਨਾਮ ਕਰਨ ਦੀ ਇੱਛਾ ਪ੍ਰਗਟਾਈ ਤਾਂ ਜਾਣਕਾਰਾਂ ਨੇ ਕਿਹਾ ਕਿ ਕਾਨੂੰਨ ਇਸਦੀ ਆਗਿਆ ਨਹੀਂ ਦਿੰਦਾ। ਮਹਿਲਾ ਦਾ ਕਹਿਣਾ ਸੀ ਕਿ ਜਦੋਂ ਉਹ ਬਿਮਾਰ ਸੀ ਤਾਂ ਉਦੋਂ ਉਸਦੇ ਬੱਚੇ ਉਸਨੂੰ ਦੇਖਣ ਲਈ ਨਹੀਂ ਆਏ।

ਕੁਝ ਅਧਿਕਾਰੀਆਂ ਨੇ ਲਿਓ ਨੂੰ ਚੇਤਾਵਨੀ ਵੀ ਦਿੱਤੀ ਕਿ ਆਪਣੀ ਸਾਰੀ ਸੰਪਤੀ ਕਿਸੀ ਵੇਟਨਰੀ ਕਲੀਨਿਕ ਦੇ ਆਨਰ ਦੇ ਨਾਮ ਕਰ ਦੇਣ ਨਾਲ ਉਹ ਮੁਸੀਬਤ ਵਿੱਚ ਫਸ ਸਕਦੀ ਹੈ। ਜੇਕਰ ਉਸਦੇ ਬੱਚੇ ਆਪਣਾ ਵਿਵਹਾਰ ਬਦਲਦੇ ਹਨ ਅਤੇ ਉਹ ਆਪਣੀ ਸੰਪਤੀ ਉਨ੍ਹਾਂ ਨੂੰ ਦੇਣਾ ਚਾਹੁੰਦੀ ਹੈ ਤਾਂ ਮੁਸੀਬਤ ਖੜ੍ਹੀ ਹੋ ਜਾਵੇਗਾ। ਪ੍ਰੰਤੂ ਔਰਤ ਨੇ ਆਪਣਾ ਇਰਾਦਾ ਨਹੀਂ ਬਦਲਿਆ। ਸੋਸ਼ਲ ਮੀਡੀਆ ਉਤੇ ਲੋਕਾਂ ਨੇ ਕਿਹਾ ਕਿ ਜੇਕਰ ਕੋਈ ਵੀ ਪੁੱਤ ਆਪਣੀ ਮਾਂ ਦੀ ਦੇਖਭਾਲ ਨਹੀਂ ਕਰੇਗਾ ਤਾਂ ਉਸਦਾ ਇਹ ਹਾਲ ਹੋਣਾ ਚਾਹੀਦਾ।