GTA News Media

Top Info Bar
22.1°C Toronto Loading date...
Punjab World

ਯੂਕ੍ਰੇਨ ਵਲੋਂ ਲੜ ਰਹੀ ਬ੍ਰਾਜ਼ੀਲੀਅਨ ਮਾਡਲ ਵੈਲੇ ਦੀ ਰੂਸੀ ਹਮਲੇ ‘ਚ ਮੌਤ

ਯੂਕ੍ਰੇਨ ਵਲੋਂ ਲੜ ਰਹੀ ਬ੍ਰਾਜ਼ੀਲੀਅਨ ਮਾਡਲ ਵੈਲੇ ਦੀ ਰੂਸੀ ਹਮਲੇ ‘ਚ ਮੌਤ
Share this post via:

ਫਰਵਰੀ ਵਿਚ ਰੂਸੀ ਹਮਲੇ ਤੋਂ ਬਾਅਦ ਯੂਕ੍ਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜੇਲੇਂਸਕੀ ਨੇ ਦੁਨੀਆ ਭਰ ਦੇ ਲੋਕਾਂ ਤੋਂ ਮਦਦ ਦੀ ਅਪੀਲ ਕੀਤੀ ਸੀ। ਇਸ ਤੋਂ ਬਾਅਦ ਕਈ ਵਾਲੰਟੀਅਰਸ ਰੂਸੀ ਫੌਜ ਦਾ ਮੁਕਾਬਲਾ ਕਰਨ ਯੂਕ੍ਰੇਨ ਪਹੁੰਚੇ। ਇਨ੍ਹਾਂ ਵਿਚ ਬ੍ਰਾਜ਼ੀਲ ਦੀ ਮਾਡਲ ਅਤੇ ਸਨਾਈਪਰ ਥਾਲਿਟੋ ਡੋ ਵੈਲੇ ਵੀ ਯੂਕ੍ਰੇਨ ਪਹੁੰਚੀ ਸੀ।

ਮੀਡੀਆ ਰਿਪੋਰਟ ਮੁਤਾਬਕ, 39 ਸਾਲਾ ਬ੍ਰਾਜ਼ੀਲੀਅਨ ਮਾਡਲ ਖਾਰਕੀਵ ਵਿਚ ਤਾਇਨਾਤ ਸੀ। ਇਸੇ ਦੌਰਾਨ ਰੂਸੀ ਫੌਜ ਦੇ ਮਿਜ਼ਾਈਲ ਅਟੈਕ ਵਿਚ ਉਸਦੀ ਮੌਤ ਹੋ ਗਈ। ਉਹ ਜੰਗ ਦੇ ਮੋਰਚੇ ਤੋਂ ਲਗਾਤਾਰ ਆਪਣੀ ਟਰੇਨਿੰਗ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਪੋਸਟ ਕਰ ਰਹੀ ਸੀ।