GTA News Media

Top Info Bar
22.1°C Toronto Loading date...
World

ਹਮਾਸ ਕਮਾਂਡਰਾਂ ਦੇ ਸਿਰ ਵੱਢ ਕੇ ਸਰਹੱਦ ‘ਤੇ ਲਟਕਾ ਦਿਓ: ਵਿਵੇਕ ਰਾਮਾਸਵਾਮੀ

ਹਮਾਸ ਕਮਾਂਡਰਾਂ ਦੇ ਸਿਰ ਵੱਢ ਕੇ ਸਰਹੱਦ ‘ਤੇ ਲਟਕਾ ਦਿਓ: ਵਿਵੇਕ ਰਾਮਾਸਵਾਮੀ
Share this post via:

ਅਮਰੀਕਾ ਦੀ ਰਿਪਬਲਿਕਨ ਪਾਰਟੀ ਤੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਣਨ ਦੀ ਦੌੜ ‘ਚ ਸ਼ਾਮਲ ਭਾਰਤੀ ਮੂਲ ਦੇ ਵਿਵੇਕ ਰਾਮਾਸਵਾਮੀ ਬੀਤੇ ਦਿਨੀਂ ਰਿਪਬਲਿਕਨ ਯਹੂਦੀ ਕੁਲੀਸ਼ਨ ਨੂੰ ਨੇਵਾਡਾ ਸੂਬੇ ਦੇ ਸ਼ਹਿਰ ਲਾਸ ਵੇਗਾਸ ਵਿੱਚ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਹਮਾਸ ਨੂੰ ਖ਼ਤਮ ਕਰਨ ਲਈ ਇਜ਼ਰਾਈਲ ਨੂੰ ਆਪਣੀ ਪੂਰੀ ਤਾਕਤ ਵਰਤਣੀ ਚਾਹੀਦੀ ਹੈ। ਰਾਮਾਸਵਾਮੀ ਮੁਤਾਬਕ ਹਮਾਸ ਦੇ 100 ਨੇਤਾਵਾਂ ਦੇ ਸਿਰ ਕਲਮ ਕੀਤੇ ਜਾਣ ਅਤੇ ਉਹਨਾਂ ਨੂੰ ਗਾਜ਼ਾ ਸਰਹੱਦ ‘ਤੇ ਫਾਂਸੀ ਦਿੱਤੀ ਜਾਵੇ। ਇਹ ਕਾਰਵਾਈ ਇਸ ਗੱਲ ਦਾ ਪ੍ਰਤੀਕ ਹੋਵੇਗੀ ਕਿ ਇਜ਼ਰਾਈਲ ‘ਤੇ 7 ਅਕਤੂਬਰ ਵਰਗਾ ਹਮਲਾ ਦੁਬਾਰਾ ਨਹੀਂ ਹੋਵੇਗਾ।

ਰਾਮਾਸਵਾਮੀ ਨੇ ਕਿਹਾ ਕਿ ਮੈਨੂੰ ਪੂਰਾ ਭਰੋਸਾ ਹੈ ਕਿ ਜੇਕਰ ਇਜ਼ਰਾਈਲ ਡਿਫੈਂਸ ਫੋਰਸਿਸ ਨੂੰ ਮੌਕਾ ਮਿਲਦਾ ਹੈ ਤਾਂ ਉਹ ਇਕੱਲੇ ਇਜ਼ਰਾਈਲ ਦੀ ਰੱਖਿਆ ਕਰ ਸਕਦਾ ਹੈ। ਅਤੇ ਮੈਂ ਨਿੱਜੀ ਤੌਰ ‘ਤੇ ਇਸ ਆਪਰੇਸ਼ਨ ਦੀ ਸਫਲਤਾ ਦੀ ਕਾਮਨਾ ਕਰਦਾ ਹਾਂ। ਇਜ਼ਰਾਈਲ ਨੂੰ ਆਪਣੀ ਰੱਖਿਆ ਕਰਨ ਅਤੇ ਆਪਣੇ ਬਚਾਅ ਲਈ ਲੜਨ ਦਾ ਪੂਰਾ ਅਧਿਕਾਰ ਹੈ।