GTA News Media

Top Info Bar
22.1°C Toronto Loading date...
World

ਹਰਦੀਪ ਨਿੱਝਰ ਦੇ ਕਤਲ ਪਿੱਛੇ ਹੋ ਸਕਦੇ ਹਨ ਚੀਨੀ ਏਜੰਟ: ਚੀਨੀ ਬਲਾਗਰ

ਹਰਦੀਪ ਨਿੱਝਰ ਦੇ ਕਤਲ ਪਿੱਛੇ ਹੋ ਸਕਦੇ ਹਨ ਚੀਨੀ ਏਜੰਟ: ਚੀਨੀ ਬਲਾਗਰ
Share this post via:

ਇੱਕ ਆਜ਼ਾਦ ਬਲਾਗਰ ਚੀਨੀ ਮੂਲ ਦੀ ਜੈਨੀਫਰ ਜੇਂਗ ਨੇ ਵੱਡਾ ਦੋਸ਼ ਲਾਉਂਦਿਆਂ ਕਿਹਾ ਹੈ ਕੈਨੇਡਾ ਵਿਖੇ ਬ੍ਰਿਟਿਸ ਕੋਲੰਬੀਆ ਦੇ ਸਰੀ ਸ਼ਹਿਰ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਚੀਨੀ ਕਮਿਊਨਿਸਟ ਪਾਰਟੀ ਦੇ ਏਜੰਟ ਸ਼ਾਮਲ ਸਨ। ਇਸ ਕਤਲ ਪਿੱਛੇ ਚੀਨ ਦਾ ਮਕਸਦ ਭਾਰਤ ਅਤੇ ਪੱਛਮੀ ਦੇਸ਼ਾਂ ਵਿਚਾਲੇ ਵਿਵਾਦ ਦੀ ਸਥਿਤੀ ਨੂੰ ਪੈਦਾ ਕਰਕੇ ਭਾਰਤ ਨੂੰ ਫਸਾਉਣਾ ਸੀ। ਜੈਨੀਫਰ ਜ਼ੇਂਗ ਚੀਨੀ ਮੂਲ ਦੀ ਇੱਕ ਮਨੁੱਖੀ ਅਧਿਕਾਰ ਕਾਰਕੁਨ ਹੈ ਜੋ ਇੱਕ ਪੱਤਰਕਾਰ ਵੀ ਹੈ ਅਤੇ ਵਰਤਮਾਨ ਵਿੱਚ ਸੰਯੁਕਤ ਰਾਜ (ਅਮਰੀਕਾ) ਵਿੱਚ ਰਹਿੰਦੀ ਹੈ। ਸੋਸ਼ਲ ਮੀਡੀਆ ‘ਤੇ ਜੇਂਗ ਨੇ ਇਕ ਵੀਡੀਓ ‘ਚ  ਨਿੱਝਰ ਦੀ ਮੌਤ ਨੂੰ ਕਤਲ ਕਰਾਰ ਦਿੰਦੇ ਹੋਏ ਕਿਹਾ ਕਿ ਕੈਨੇਡਾ ‘ਚ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੀ ਚੀਨ ਦੀ ਕਮਿਊਨਿਸਟ ਪਾਰਟੀ ਵੱਲੋਂ ਕਤਲ ਬਾਰੇ ਹੈਰਾਨ ਕਰਨ ਵਾਲੇ ਖੁਲਾਸੇ ਸਾਹਮਣੇ ਆਏ ਹਨ। ਉਸ ਨੇ ਦੋਸ਼ ਲਾਇਆ ਹੈ ਕਿ ਇਹ ਕਤਲ ਸੀ.ਸੀ.ਪੀ ਦੇ ਏਜੰਟਾਂ ਵੱਲੋਂ ਕੀਤਾ ਗਿਆ ਹੈ।