GTA News Media

Top Info Bar
22.1°C Toronto Loading date...
World

Afghanistan Earthquake 2025: ਅਫ਼ਗਾਨਿਸਤਾਨ ‘ਚ 6.3 ਤੀਬਰਤਾ ਦਾ ਭੂਚਾਲ, ਘੱਟੋ-ਘੱਟ 20 ਮੌਤਾਂ ਅਤੇ ਸੈਂਕੜੇ ਜ਼ਖਮੀ

Afghanistan Earthquake 2025: ਅਫ਼ਗਾਨਿਸਤਾਨ ‘ਚ 6.3 ਤੀਬਰਤਾ ਦਾ ਭੂਚਾਲ, ਘੱਟੋ-ਘੱਟ 20 ਮੌਤਾਂ ਅਤੇ ਸੈਂਕੜੇ ਜ਼ਖਮੀ
Share this post via:

Afghanistan Earthquake 2025 — 20 people killed and hundreds injured. ਰਾਹਤ ਟੀਮਾਂ ਵੱਲੋਂ ਬਚਾਅ ਕਾਰਜ ਜਾਰੀ।

ਅਫ਼ਗਾਨਿਸਤਾਨ ਦੇ ਉੱਤਰੀ ਹਿੱਸੇ ‘ਚ magnitude-6.3 ਦਾ ਭੂਚਾਲ ਆਉਣ ਨਾਲ ਘੱਟੋ-ਘੱਟ 20 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਸੈਂਕੜੇ ਲੋਕ ਜ਼ਖਮੀ ਹੋਏ ਹਨ। ਸਥਾਨਕ ਅਧਿਕਾਰੀਆਂ ਦੇ ਅਨੁਸਾਰ ਮੌਤਾਂ ਦੀ ਗਿਣਤੀ ਹੋਰ ਵਧ ਸਕਦੀ ਹੈ ਕਿਉਂਕਿ rescue operation ਅਜੇ ਵੀ ਜਾਰੀ ਹੈ।

ਭੂਚਾਲ ਦਾ ਕੇਂਦਰ Mazar-e-Sharif, ਜੋ ਲਗਭਗ 5 ਲੱਖ ਦੀ ਆਬਾਦੀ ਵਾਲਾ Afghanistan ਦਾ ਵੱਡਾ ਸ਼ਹਿਰ ਹੈ, ਦੇ ਨੇੜੇ ਸੀ। ਇਹ ਭੂਚਾਲ ਸੋਮਵਾਰ ਸਵੇਰੇ 1:00 ਵਜੇ (ਅਥਵਾ ਐਤਵਾਰ 8:30 GMT) ਦੇ ਕਰੀਬ ਆਇਆ।

US Geological Survey ਮੁਤਾਬਕ, ਭੂਚਾਲ ਦੀ ਗਹਿਰਾਈ 28 km (17 miles) ਸੀ ਅਤੇ ਇਸਨੂੰ orange alert level ‘ਤੇ ਦਰਜ ਕੀਤਾ ਗਿਆ — ਜਿਸਦਾ ਮਤਲਬ ਹੈ ਕਿ “significant casualties” ਹੋ ਸਕਦੀਆਂ ਹਨ।

Taliban government ਦੇ health ministry ਅਨੁਸਾਰ 530 ਤੋਂ ਵੱਧ ਲੋਕ ਜ਼ਖਮੀ ਹੋਏ ਹਨ।

Balkh province ਦੇ Taliban spokesman Haji Zaid ਨੇ X (ਪਹਿਲਾਂ Twitter) ‘ਤੇ ਲਿਖਿਆ ਕਿ “ਬਹੁਤ ਸਾਰੇ ਲੋਕ Sholgara ਜ਼ਿਲ੍ਹੇ ‘ਚ ਜ਼ਖਮੀ ਹਨ।”

ਉਸਨੇ ਕਿਹਾ ਕਿ “ਜ਼ਿਆਦਾਤਰ ਲੋਕ ਉੱਚੀਆਂ ਇਮਾਰਤਾਂ ਤੋਂ ਡਿੱਗਣ ਕਾਰਨ ਜ਼ਖਮੀ ਹੋਏ ਹਨ।”

Afghanistan Earthquake 2025 : AFP news agency ਨੇ ਦੱਸਿਆ ਕਿ Mazar-e-Sharif ਦੇ ਰਹਿਣ ਵਾਲੇ ਘਰਾਂ ਤੋਂ ਬਾਹਰ ਭੱਜ ਗਏ, ਡਰਦੇ ਹੋਏ ਕਿ ਇਮਾਰਤਾਂ ਡਿੱਗ ਸਕਦੀਆਂ ਹਨ।


Power Outage ਅਤੇ Damage:
ਭੂਚਾਲ ਦੇ ਬਾਅਦ ਦੇਸ਼ ਭਰ ‘ਚ ਬਿਜਲੀ ਗੁਲ ਹੋ ਗਈ, ਕਿਉਂਕਿ Uzbekistan ਅਤੇ Tajikistan ਤੋਂ ਆਉਣ ਵਾਲੀਆਂ supply lines ਨੂੰ ਨੁਕਸਾਨ ਪਹੁੰਚਿਆ।

Balkh ਦੇ Taliban spokesman ਨੇ ਇੱਕ video ਵੀ share ਕੀਤਾ ਜਿਸ ‘ਚ Blue Mosque (15ਵੀਂ ਸਦੀ ਦੀ ਮਸਜਿਦ) ਦਾ ਮਲਬਾ ਦਿਖਾਇਆ ਗਿਆ ਹੈ। ਇਹ ਮਸਜਿਦ Prophet Muhammad ਦੇ ਦਾਮਾਦ ਅਤੇ cousin ਦੇ ਮਕਬਰੇ ਲਈ ਮਸ਼ਹੂਰ ਹੈ।


Afghanistan Earthquake 2025 :

Earlier Quake Reminder:
ਇਸ ਤੋਂ ਪਹਿਲਾਂ ਅਗਸਤ 2025 ‘ਚ 6.0 magnitude ਦਾ ਭੂਚਾਲ ਅਫ਼ਗਾਨਿਸਤਾਨ ਦੇ ਪਹਾੜੀ ਇਲਾਕੇ ‘ਚ ਆਇਆ ਸੀ ਜਿਸ ‘ਚ 1,100 ਤੋਂ ਵੱਧ ਲੋਕਾਂ ਦੀ ਮੌਤ ਹੋਈ ਸੀ।

ਅਫ਼ਗਾਨਿਸਤਾਨ earthquake-prone region ਹੈ ਕਿਉਂਕਿ ਇਹ Indian ਅਤੇ Eurasian tectonic plates ਦੇ ਮਿਲਾਪ ਵਾਲੇ ਇਲਾਕੇ ‘ਚ ਸਥਿਤ ਹੈ।

Poor infrastructure ਅਤੇ communication system ਕਾਰਨ rescue operations ਨੂੰ ਅਕਸਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।–Afghanistan Earthquake 2025