GTA News Media

Top Info Bar
22.1°C Toronto Loading date...
World

G-20 Summit: ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਦੀ ਸੁਨਕ ਨਾਲ ਪਹਿਲੀ ਮੁਲਾਕਾਤ, ਮੋਦੀ-ਬਾਇਡਨ ਦੀ ਅਦਭੁਤ ਕੈਮਿਸਟਰੀ

G-20 Summit: ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਦੀ ਸੁਨਕ ਨਾਲ ਪਹਿਲੀ ਮੁਲਾਕਾਤ, ਮੋਦੀ-ਬਾਇਡਨ ਦੀ ਅਦਭੁਤ ਕੈਮਿਸਟਰੀ
Share this post via:

ਇੰਡੋਨੇਸ਼ੀਆ ਦੇ ਬਾਲੀ ‘ਚ ਸਾਲਾਨਾ ਜੀ-20 ਸੰਮੇਲਨ ਵਿੱਚ ਦੁਨੀਆ ਭਰ ਦੇ ਵੱਡੇ ਨੇਤਾ ਸ਼ਾਮਲ ਹੋ ਰਹੇ ਹਨ। G20 ਸੰਮੇਲਨ ਲਈ ਇੰਡੋਨੇਸ਼ੀਆ ਦੀ ਰਾਜਧਾਨੀ ਬਾਲੀ ‘ਚ ਭਾਰਤੀ ਮੂਲ ਦੇ ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਬੈਠਕ ਹੋਈ। ਸਿਖਰ ਸੰਮੇਲਨ ਦੇ ਪਹਿਲੇ ਦਿਨ ਦੋਵੇਂ ਸਿਖਰਲੇ ਨੇਤਾਵਾਂ ਨੇ ਇਕ ਦੂਜੇ ਨਾਲ ਗੱਲਬਾਤ ਕੀਤੀ। ਇਹ ਜਾਣਕਾਰੀ ਭਾਰਤ ਵਿੱਚ ਪ੍ਰਧਾਨ ਮੰਤਰੀ ਦਫ਼ਤਰ ਨੇ ਮੰਗਲਵਾਰ ਨੂੰ ਦਿੱਤੀ।

ਜੀ-20 ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨਾਲ ਮੁਲਾਕਾਤ ਕੀਤੀ। ਦੋਹਾਂ ਨੇਤਾਵਾਂ ਵਿਚਾਲੇ ਕਾਫੀ ਦੇਰ ਤੱਕ ਗੱਲਬਾਤ ਹੁੰਦੀ ਰਹੀ।  ਦੱਸ ਦੇਈਏ ਕਿ ਸੁਨਕ ਨੇ ਹਾਲ ਹੀ ਵਿੱਚ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੀ ਕੁਰਸੀ ਸੰਭਾਲੀ ਹੈ। 

ਅਮਰੀਕੀ ਰਾਸ਼ਟਰਪਤੀ ਬਾਇਡਨ ਇਸ ਦੌਰਾਨ ਮੋਦੀ ਵੱਲ ਆਪ ਚਲ ਕੇ ਗਏ ਅਤੇ ਦੋਵਾਂ ਦੀ ਕੈਮਿਸਟਰੀ ਕਮਾਲ ਦੀ ਸੀ