GTA News Media

Top Info Bar
22.1°C Toronto Loading date...
India World

Google ਦੇ CEO ਸੁੰਦਰ ਪਿਚਾਈ ਪਦਮ ਭੂਸ਼ਣ ਪੁਰਸਕਾਰ ਨਾਲ ਸਨਮਾਨਿਤ

Google ਦੇ CEO ਸੁੰਦਰ ਪਿਚਾਈ ਪਦਮ ਭੂਸ਼ਣ ਪੁਰਸਕਾਰ ਨਾਲ ਸਨਮਾਨਿਤ
Share this post via:
ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸਿੰਧੂ ਨੇ ਅਮਰੀਕਾ ਦੇ ਸੈਨ ਫਰਾਂਸਿਸਕੋ ਵਿੱਚ ਗੂਗਲ ਅਤੇ ਅਲਫਾਬੇਟ ਦੇ ਸੀਈਓ ਸੁੰਦਰ ਪਿਚਾਈ ਨੂੰ ਦੇਸ਼ ਦੇ ਸਰਵਉੱਚ ਨਾਗਰਿਕ ਪੁਰਸਕਾਰਾਂ ਵਿੱਚੋਂ ਇੱਕ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ। ਪਿਚਾਈ ਨੇ ਸਨਮਾਨਿਤ ਕੀਤੇ ਜਾਣ ਮੌਕੇ ਕਿਹਾ ਕਿ ਉਹ ਹਮੇਸ਼ਾ ਭਾਰਤ ਨਾਲ ਜੁੜੇ ਹੋਏ ਮਹਿਸੂਸ ਕਰਦੇ ਹਨ ਅਤੇ ਜਿੱਥੇ ਵੀ ਜਾਂਦੇ ਹਨ ਆਪਣੀ ਭਾਰਤੀ ਪਛਾਣ ਆਪਣੇ ਨਾਲ ਰੱਖਦੇ ਹਨ।
ਭਾਰਤੀ-ਅਮਰੀਕੀ ਨਾਗਰਿਕ ਪਿਚਾਈ ਨੂੰ ਵਪਾਰ ਅਤੇ ਉਦਯੋਗ ਸ਼੍ਰੇਣੀ ਵਿੱਚ ਸਾਲ 2022 ਲਈ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੂੰ ਇਹ ਸਨਮਾਨ ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਦਿੱਤਾ। ਸੰਧੂ ਨੇ ਟਵਿੱਟਰ ‘ਤੇ ਕਿਹਾ ਕਿ ਸਾਨ ਫਰਾਂਸਿਸਕੋ ‘ਚ ਗੂਗਲ ਅਤੇ ਅਲਫਾਬੇਟ ਦੇ ਸੀਈਓ ਸੁੰਦਰ ਪਿਚਾਈ ਨੂੰ ਪਦਮ ਭੂਸ਼ਣ ਸੌਂਪਣਾ ਖੁਸ਼ੀ ਦੀ ਗੱਲ ਹੈ।
ਪੁਰਸਕਾਰ ਨੂੰ ਸਵੀਕਾਰ ਕਰਦੇ ਹੋਏ  ਪਿਚਾਈ ਨੇ ਕਿਹਾ ਕਿ‘ਮੈਂ ਇਸ ਸਨਮਾਨ ਲਈ ਭਾਰਤ ਸਰਕਾਰ ਅਤੇ ਭਾਰਤ ਦੇ ਲੋਕਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ। ਭਾਰਤ ਮੇਰਾ ਇੱਕ ਹਿੱਸਾ ਹੈ, ਅਤੇ ਮੈਂ ਗੂਗਲ ਅਤੇ ਭਾਰਤ ਵਿਚਕਾਰ ਮਹਾਨ ਸਾਂਝੇਦਾਰੀ ਨੂੰ ਜਾਰੀ ਰੱਖਣ ਦੀ ਉਮੀਦ ਕਰਦਾ ਹਾਂ ਕਿਉਂਕਿ ਅਸੀਂ ਤਕਨਾਲੋਜੀ ਦੇ ਲਾਭਾਂ ਨੂੰ ਹੋਰ ਲੋਕਾਂ ਤੱਕ ਪਹੁੰਚਾਉਣ ਲਈ ਇਕੱਠੇ ਕੰਮ ਕਰਦੇ ਹਾਂ।”