ਟਰੰਪ ਨੇ ਸ਼ਿਕਾਗੋ ਮੇਅਰ ਤੇ ਇਲੀਨੋਇਸ ਗਵਰਨਰ ਲਈ ਜੇਲ੍ਹ ਭੇਜਣ ਦੀ ਕੀਤੀ ਮੰਗ !
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਿਕਾਗੋ ਦੇ ਮੇਅਰ ਬ੍ਰੈਂਡਨ ਜਾਨਸਨ ਅਤੇ ਇਲੀਨੋਇਸ ਦੇ ਗਵਰਨਰ ਜੇਬੀ ਪ੍ਰਿਤਜ਼ਕਰ ‘ਤੇ ਸਖ਼ਤ ਟਿੱਪਣੀ ਕੀਤੀ ਹੈ। ਉਨ੍ਹਾਂ ਦੋਸ਼ ਲਗਾਏ ਕਿ ਦੋਵੇਂ ਅਧਿਕਾਰੀ ਸ਼ਿਕਾਗੋ ਵਿੱਚ ਕੰਮ ਕਰ ਰਹੇ ਇਮੀਗ੍ਰੇਸ਼ਨ ਅਤੇ ਟੈਕਸ ਅਧਿਕਾਰੀਆਂ ਦੀ ਸੁਰੱਖਿਆ ਕਰਨ ਵਿੱਚ ਅਸਫਲ ਰਹੇ ਹਨ।
ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ ‘ਤੇ ਇਹ ਗੱਲ ਕਹੀ ਅਤੇ ਦੋਹਰਾ ਦਿੱਤਾ ਕਿ ਮੇਅਰ ਤੇ ਗਵਰਨਰ ਨੂੰ ਇਸ ਅਸਫਲਤਾ ਲਈ ਜੇਲ੍ਹ ਵਿੱਚ ਹੋਣਾ ਚਾਹੀਦਾ ਹੈ। ਇਸ ਟਿੱਪਣੀ ਦੇ ਨਾਲ ਹੀ, ਉਨ੍ਹਾਂ ਨੈਸ਼ਨਲ ਗਾਰਡ ਦੇ ਫੌਜੀਆਂ ਨੂੰ ਸ਼ਿਕਾਗੋ ਅਤੇ ਹੋਰ ਅਮਰੀਕੀ ਸ਼ਹਿਰਾਂ ਵਿੱਚ ਤਾਇਨਾਤ ਕਰਨ ਦੀ ਧਮਕੀ ਵੀ ਦਿੱਤੀ।
ਸਥਾਨਕ ਸਰਕਾਰ ਅਤੇ ਨਾਗਰਿਕਾਂ ਨੇ ਇਸ ਹਮਲਾਵਰ ਨੀਤੀ ਦਾ ਵਿਰੋਧ ਕੀਤਾ ਹੈ। ਏਪੀ ਦੇ ਅਨੁਸਾਰ, ਨੈਸ਼ਨਲ ਗਾਰਡ ਦੇ ਫੌਜੀ ਸ਼ਿਕਾਗੋ ਦੇ ਬਾਹਰ ਤਾਇਨਾਤ ਹੋ ਚੁੱਕੇ ਹਨ, ਜਦਕਿ ਵਾਸ਼ਿੰਗਟਨ ਵਿੱਚ ਫੌਜੀ ਤਾਇਨਾਤੀ ਦੇ ਖਿਲਾਫ਼ ਇੱਕ ਮੁਕੱਦਮਾ ਵੀ ਦਾਖਲ ਕੀਤਾ ਗਿਆ ਹੈ।
Check here latest News: Click here
Get Latest News on Facebook, Instagram and YouTube: