GTA News Media

Top Info Bar
22.1°C Toronto Loading date...
Canada

ਕੈਨੇਡਾ ਵੱਲੋਂ ਯੂਕਰੇਨ ਨੂੰ 39 ਮਿਲੀਅਨ ਡਾਲਰ ਦੀ ਹੋਰ ਮਦਦ ਦੇਣ ਦਾ ਐਲਾਨ

ਕੈਨੇਡਾ ਵੱਲੋਂ ਯੂਕਰੇਨ ਨੂੰ 39 ਮਿਲੀਅਨ ਡਾਲਰ ਦੀ ਹੋਰ ਮਦਦ ਦੇਣ ਦਾ ਐਲਾਨ
Share this post via:
ਕੈਨੇਡਾ ਦੀ ਰੱਖਿਆ ਮੰਤਰੀ ਅਨੀਤਾ ਆਨੰਦ ਨੇ ਐਲਾਨ ਕੀਤਾ ਹੈ ਕਿ ਕੈਨੇਡਾ ਯੂਕਰੇਨ ਨੂੰ 39 ਮਿਲੀਅਨ ਡਾਲਰ ਦੀ ਹੋਰ ਮਿਲਟਰੀ ਸਹਾਇਤਾ ਪ੍ਰਦਾਨ ਕਰ ਰਿਹਾ ਹੈ। ਕੈਨੇਡਾ ਦੇ ਰਾਸ਼ਟਰੀ ਰੱਖਿਆ ਮੰਤਰਾਲੇ ਨੇ ਸ਼ੁੱਕਰਵਾਰ, 21 ਅਪ੍ਰੈਲ ਨੂੰ ਇੱਕ ਪ੍ਰੈਸ ਰਿਲੀਜ਼ ਵਿੱਚ ਇਹ ਗੱਲ ਕਹੀ। ਇਸ ਡੋਨੇਸ਼ਨ ਵਿੱਚ ਯੂਕਰੇਨ ਨੂੰ ਸਪੈਸ਼ਲ ਨਾਟੋ ਫੰਡ ਰਾਹੀਂ  35 ਮਿਲੀਅਨ ਡਾਲਰ ਨਕਦੀ ਦੇ ਰੂਪ ਵਿੱਚ ਦਿੱਤੇ ਜਾਣਗੇ ਤਾਂ ਕਿ ਉਹ ਹਥਿਆਰ ਆਦਿ ਖਰੀਦ ਸਕੇ।
ਬਾਕੀ ਬਚੇ ਪੈਸਿਆਂ ਦੀ ਵਰਤੋਂ ਵਿਨੀਪੈਗ ਦੀ ਇੱਕ ਕੰਪਨੀ ਤੋਂ 40 ਸਨਾਈਪਰ ਰਾਈਫਲਾਂ ਅਤੇ ਗੋਲਾ ਬਾਰੂਦ ਆਦਿ ਖਰੀਦਣ ਲਈ ਕੀਤੀ ਜਾਵੇਗੀ। ਦੱਸ ਦੱਈਏ ਕਿ ਫਰਵਰੀ 2022 ਵਿੱਚ ਰੂਸੀ ਫੌਜਾਂ ਵੱਲੋਂ ਯੂਕਰੇਨ ਉੱਤੇ ਹਮਲਾ ਕਰਨ ਤੋਂ ਬਾਅਦ ਕੈਨੇਡਾ ਨੇ ਯੂਕਰੇਨ ਨੂੰ 8 ਬਿਲੀਅਨ ਡਾਲਰ ਤੋਂ ਵੱਧ ਦੀ ਵਿੱਤੀ, ਫੌਜੀ ਅਤੇ ਮਾਨਵਤਾਵਾਦੀ ਸਹਾਇਤਾ ਦੇਣ ਦਾ ਵਾਅਦਾ ਕੀਤਾ ਹੈ।