GTA News Media

Top Info Bar
22.1°C Toronto Loading date...
Canada

ਕੈਨੇਡਾ ਵਿੱਚ ਐਕਸਪ੍ਰੈਸ ਐਂਟਰੀ ਡਰਾਅ ਸਕੋਰ ਪਿਛਲੀ ਵਾਰ ਨਾਲੋਂ ਵੀ ਆਇਆ ਹੇਠਾਂ

ਕੈਨੇਡਾ ਵਿੱਚ ਐਕਸਪ੍ਰੈਸ ਐਂਟਰੀ ਡਰਾਅ ਸਕੋਰ ਪਿਛਲੀ ਵਾਰ ਨਾਲੋਂ ਵੀ ਆਇਆ ਹੇਠਾਂ
Share this post via:

ਐਕਸਪ੍ਰੈਸ ਐਂਟਰੀ ਦੇ ਤਾਜ਼ਾ ਡਰਾਅ ਤਹਿਤ 4,250 ਪਰਵਾਸੀਆਂ ਨੂੰ ਕੈਨੇਡਾ ਦੀ ਪੀ.ਆਰ. ਲਈ ਸੱਦਾ ਭੇਜਿਆ ਗਿਆ ਹੈ ਅਤੇ 6 ਜੁਲਾਈ ਤੋਂ ਬਾਅਦ ਹਰ ਡਰਾਅ ‘ਚ ਉਮੀਦਵਾਰਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਬੁੱਧਵਾਰ ਨੂੰ ਕੱਢੇ ਗਏ ਡਰਾਅ ਦੌਰਾਨ CRS ਸਕੋਰ 500 ਦਰਜ ਕੀਤਾ ਗਿਆ ਜੋ ਪਿਛਲੇ ਮਹੀਨੇ ਦੇ ਅਖੀਰ ‘ਚ ਕੱਢੇ ਗਏ ਡਰਾਅ ਦੌਰਾਨ 504 ਰਿਹਾ ਸੀ।

1 ਨਵੰਬਰ ਨੂੰ ਇਮੀਗ੍ਰੇਸ਼ਨ ਵਿਭਾਗ ਵੱਲੋਂ 2023 ਤੋਂ 2025 ਦੇ ਇੰਮੀਗੇਸ਼ਨ ਟੀਚਿਆਂ ਦਾ ਐਲਾਨ ਕੀਤਾ ਜਾਣਾ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਹਰ ਸਾਲ ਸੱਦੇ ਜਾਣ ਵਾਲੇ ਪਰਵਾਸੀਆਂ ਦੀ ਗਿਣਤੀ 5 ਲੱਖ ਤੋਂ ਪਾਰ ਹੋ ਸਕਦੀ ਹੈ। ਐਕਸਪ੍ਰੈਸ ਐਂਟਰੀ ਦੇ ਲਗਾਤਾਰ ਚੌਥੇ ਡਰਾਅ ਦੌਰਾਨ 500 ਉਮੀਦਵਾਰਾਂ ਦਾ ਵਾਧਾ ਹੋਇਆ ਹੈ।

ਇਸ ਤੋਂ ਪਹਿਲਾਂ 29 ਸਤੰਬਰ ਦੇ ਡਰਾਅ ‘ਚ 3,750 ਪਰਵਾਸੀਆਂ ਨੂੰ PR ਦਾ ਸੱਦਾ ਦਿੱਤਾ ਗਿਆ ਸੀ, ਜਦਕਿ 14 ਸਤੰਬਰ ਦੇ ਡਰਾਅ ਦੌਰਾਨ 3,250 ਉਮੀਦਵਾਰਾਂ ਨੂੰ ਪੀ.ਆਰ. ਲਈ ਸੱਦਾ ਭੇਜਿਆ ਗਿਆ। ਇਸੇ ਤਰ੍ਹਾਂ 31 ਅਗਸਤ ਦੇ ਡਰਾਅ ਵਿਚ 2,750 ਉਮੀਦਵਾਰ ਸੱਦੇ ਗਏ ਸਨ।