GTA News Media

Top Info Bar
22.1°C Toronto Loading date...
Canada Featured

ਟੈਂਪਰੇਰੀ ਫ਼ੌਰਨ ਵਰਕਰ ਦੇ ਸਪਾਊਜ਼ ਹੁਣ ਓਪਨ ਵਰਕ ਪਰਮਿਟ ਲਈ ਕਰ ਸਕਣਗੇ ਅਪਲਾਈ

ਟੈਂਪਰੇਰੀ ਫ਼ੌਰਨ ਵਰਕਰ ਦੇ ਸਪਾਊਜ਼ ਹੁਣ ਓਪਨ ਵਰਕ ਪਰਮਿਟ ਲਈ ਕਰ ਸਕਣਗੇ ਅਪਲਾਈ
Share this post via:

ਕੈਨੇਡਾ ਵੱਲੋਂ ਟੈਂਪਰੇਰੀ ਫ਼ੌਰਨ ਵਰਕਰ ਦੇ ਸਪਾਊਜ਼ ਨੂੰ ਮਿਲਣ ਵਾਲੇ ਓਪਨ ਵਰਕ ਪਰਮਿਟ ਪ੍ਰੋਗਰਾਮ ਵਿਚ ਦਿੱਤੀਆਂ ਕੁਝ ਰਾਹਤਾਂ ਲਾਗੂ ਹੋ ਗਈਆਂ ਹਨ। ਨਵੇਂ ਨਿਯਮਾਂ ਤਹਿਤ ਕਿਸੇ ਵੀ ਲੈਵਲ ‘ਤੇ ਹਾਈ ਵੇਜ ਦੀ ਨੌਕਰੀ ਕਰ ਰਹੇ ਟੈਂਪਰੇਰੀ ਫ਼ੌਰਨ ਵਰਕਰ ਦੇ ਸਪਾਊਜ਼ ਹੁਣ ਓਪਨ ਵਰਕ ਪਰਮਿਟ ਲਈ ਅਪਲਾਈ ਕਰ ਸਕਣਗੇ। ਇਸਤੋਂ ਪਹਿਲਾਂ ਸਕਿਲਡ ਪੱਧਰ ਦੀ ਨੌਕਰੀ ਕਰ ਰਹੇ ਕਾਮਿਆਂ ਜਾਂ ਅੰਤਰ ਰਾਸ਼ਟਰੀ ਵਿਦਿਆਰਥੀਆਂ ਦੇ ਸਪਾਊਜ਼ ਓਪਨ ਵਰਕ ਪਰਮਿਟ ਲਈ ਅਰਜ਼ੀ ਦੇ ਸਕਦੇ ਸਨ। ਇਹਨਾਂ ਬਿਨੈਕਾਰਾਂ ਨੂੰ ਆਪਣੇ ਸਪਾਊਜ਼ ਦੇ ਸਟੱਡੀ ਜਾਂ ਵਰਕ ਪਰਮਿਟ ਦੀ ਮਿਆਦ ਤੱਕ ਦਾ ਵੀਜ਼ਾ ਮਿਲ ਜਾਂਦਾ ਹੈ ਅਤੇ ਇਹ ਬਿਨੈਕਾਰ ਕੈਨੇਡਾ ਆ ਕੇ ਨੌਕਰੀ ਕਰ ਸਕਦੇ ਹਨ।