GTA News Media

Top Info Bar
22.1°C Toronto Loading date...
Canada

Quebec: ਬਰਫ਼ੀਲੇ ਜੰਗਲਾਂ ਰਾਹੀਂ ਅਮਰੀਕਾ ਜਾਣ ਦੀ ਕੋਸ਼ਿਸ਼ ਕਰ ਰਿਹਾ ਵਿਅਕਤੀ RCMP ਨੇ ਬਚਾਇਆ

Quebec: ਬਰਫ਼ੀਲੇ ਜੰਗਲਾਂ ਰਾਹੀਂ ਅਮਰੀਕਾ ਜਾਣ ਦੀ ਕੋਸ਼ਿਸ਼ ਕਰ ਰਿਹਾ ਵਿਅਕਤੀ RCMP ਨੇ ਬਚਾਇਆ
Share this post via:

RCMP ਨੇ ਅਮਰੀਕਾ ਜਾਣ ਦੀ ਕੋਸ਼ਿਸ਼ ਕਰ ਰਹੇ ਇੱਕ ਵਿਅਕਤੀ ਨੂੰ ਕਿਊਬੈਕ ਦੇ ਪੂਰਬੀ ਹਿੱਸੇ ਵਿਚ ਪੈਂਦੇ ਜੰਗਲਾਂ ਚੋਂ ਬਚਾਅ ਲਿਆ ਹੈ। ਵਿਅਕਤੀ ਦੇ ਪਰਿਵਾਰ ਨੇ ਸ਼ਨੀਵਾਰ ਸਵੇਰੇ 3 ਵਜੇ ਅਧਿਕਾਰੀਆਂ ਨੂੰ ਕਾਲ ਕੀਤੀ ਸੀ। ਪਰਿਵਾਰ ਨੇ ਦੱਸਿਆ ਕਿ ਇਸ ਨੇ ਕਰੀਬ 13 ਘੰਟੇ ਪਹਿਲਾਂ ਅਮਰੀਕਾ ਵੱਲ ਨੂੰ ਸਫ਼ਰ ਸ਼ੁਰੂ ਕੀਤਾ ਸੀ। RCMP ਅਫ਼ਸਰ ਵਿਅਕਤੀ ਦੀ ਆਖ਼ਰੀ ਲੋਕੇਸ਼ਨ ‘ਤੇ ਪਹੁੰਚੇ ਅਤੇ ਉਹਨਾਂ ਨੂੰ ਉਸ ਦੇ ਪੈਰਾਂ ਦੇ ਨਿਸ਼ਾਨ ਮਿਲ ਗਏ। ਅਧਿਕਾਰੀਆਂ ਨੇ ਕਾਫ਼ੀ ਦੂਰ ਤੱਕ ਉਹਨਾਂ ਨਿਸ਼ਾਨਾਂ ਦਾ ਪਿੱਛਾ ਕੀਤਾ। ਸੂਬਾਈ ਪੁਲਿਸ ਨੂੰ ਵੀ ਮਦਦ ਲਈ ਬੁਲਾਇਆ ਗਿਆ ਅਤੇ ਅਮਰੀਕੀ ਬਾਰਡਰ ਪੈਟਰੋਲ ਨੂੰ ਵੀ ਸਥਿਤੀ ਬਾਰੇ ਐਲਰਟ ਕੀਤਾ ਗਿਆ ਸੀ।  ਅਖ਼ੀਰ ਵਿਅਕਤੀ, ਕਿਊਬੈਕ ਦੇ ਮੈਨਸਨਵਿਲ ਕਸਬੇ ਵਿਚ ਇੱਕ ਕਬਰਸਤਾਨ ਕੋਲ ਮਿਲ ਗਿਆ। ਇਹ ਕਬਰਸਤਾਨ ਅਮਰੀਕਾ ਦੇ ਸਰਹੱਦੀ ਸ਼ਹਿਰ ਵਰਮੌਂਟ ਤੋਂ ਸਿਰਫ਼ 800 ਮੀਟਰ ਦੀ ਦੂਰੀ ‘ਤੇ ਸਥਿਤ ਹੈ। ਰਾਤ ਭਰ ਜਮਾਉਣ ਵਾਲੀ ਠੰਡ ਵਿਚ ਬਾਹਰ ਰਹਿਣ ਕਰਕੇ ਉਸਦੀ ਸਿਹਤ ਵਿਗੜੀ ਹੋਈ ਸੀ। ਉਸਨੂੰ ਤੁਰੰਤ ਹਸਪਤਾਲ ਭਰਤੀ ਕਰਵਾਇਆ ਗਿਆ।

ਗ਼ੌਰਤਲਬ ਹੈ ਕਿ ਪਿਛਲੇ ਸਾਲ ਮੈਨੀਟੋਬਾ ਸੂਬੇ ਵਿਚ ਕੈਨੇਡਾ-ਯੂ ਐਸ ਬਾਰਡਰ ਨਜ਼ਦੀਕ ਇੱਕ ਭਾਰਤੀ ਪਰਿਵਾਰ ਦੀਆਂ ਲਾਸ਼ਾਂ ਬਰਾਮਦ ਹੋਈਆਂ ਸਨ। ਚਾਰ ਜੀਆਂ ਦਾ ਪਰਿਵਾਰ ਬਾਰਡਰ ਟੱਪ ਕੇ ਅਮਰੀਕਾ ਜਾਣ ਦੀ ਕੋਸ਼ਿਸ਼ ਵਿਚ ਸੀ, ਪਰ ਬੇਹੱਦ ਬਰਫ਼ੀਲੇ ਮੌਸਮ ਵਿਚ ਪਰਿਵਾਰ ਦੀਆਂ ਜੰਮੀਆਂ ਹੋਈਆਂ ਲਾਸ਼ਾਂ ਪੁਲਿਸ ਨੂੰ ਬਰਾਮਦ ਹੋਈਆਂ ਸਨ। ਇਸੇ ਮਹੀਨੇ ਕਿਊਬੈਕ ਦੇ ਰੌਕਸਮ ਰੋਡ ਲਾਂਘੇ ‘ਤੇ ਇੱਕ ਪਰਵਾਸੀ ਦੀ ਲਾਸ਼ ਬਰਾਮਦ ਹੋਈ ਸੀ। ਮ੍ਰਿਤਕ ਵਿਅਕਤੀ ਇੱਕ ਪਰਵਾਸੀ ਸੀ ਜੋ ਬਾਰਡਰ ਨੂੰ ਟੱਪਣ ਦੀ ਕੋਸ਼ਿਸ਼ ਕਰ ਰਿਹਾ ਸੀ। 44 ਸਾਲ ਦੇ ਫ਼੍ਰਿਜ਼ਨਲ ਰਿਚਰਡ ਦੀ ਮੌਤ ਹਾਈਪੋਥਰਮੀਆ ਕਾਰਨ ਮੌਤ ਹੋਈ ਸੀ।

ਰੌਕਸਮ ਰੋਡ ਅਮਰੀਕਾ ਅਤੇ ਕੈਨੇਡਾ ਵਿਚਕਾਰ ਇੱਕ ਅਣਅਧਿਕਾਰਤ ਲਾਂਘਾ ਹੈ ਜੋ ਪਰਵਾਸੀਆਂ ਦੁਆਰਾ ਪਨਾਹ ਦਾ ਦਾਅਵਾ ਕਰਨ ਲਈ ਵਰਤਿਆ ਜਾਂਦਾ ਹੈ। ਫ਼ੈਡਰਲ ਸਰਕਾਰ ਅਨੁਸਾਰ, ਜਨਵਰੀ ਤੋਂ ਨਵੰਬਰ 2022 ਦੇ ਦਰਮਿਆਨ, ਕਿਊਬੈਕ ਵਿਚ 45,250 ਪਨਾਹਗੀਰ ਪਹੁੰਚੇ ਸਨ, ਜੋਕਿ 2021 ਦੇ 7,290 ਨਾਲੋਂ ਕਿਤੇ ਵੱਧ ਸੰਖਿਆ ਹੈ। ਕਿਊਬੈਕ ਦੀਆਂ ਕਈ ਕਮਿਊਨਿਟੀ ਸੰਸਥਾਵਾਂ ਨੇ ਇਸ ਮਹੀਨੇ ਇਕ ਬੈਠਕ ਕੀਤੀ ਅਤੇ ਪਨਾਹਗੀਰਾਂ ਅਤੇ ਰਿਫ਼ਿਊਜੀਆਂ ਦੀ ਵਧ ਰਹੀ ਗਿਣਤੀ ‘ਤੇ ਚਿੰਤਾ ਪ੍ਰਗਟਾਈ।

(CBC News)