GTA News Media

Top Info Bar
22.1°C Toronto Loading date...
Canada

CBSA ਨੇ ਅਮਰੀਕੀ ਸਰਹੱਦ ‘ਤੇ ਜਾਰੀ ਕੀਤਾ ਅਲਰਟ

CBSA ਨੇ ਅਮਰੀਕੀ ਸਰਹੱਦ ‘ਤੇ ਜਾਰੀ ਕੀਤਾ ਅਲਰਟ
Share this post via:

ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਅਮਰੀਕੀ ਰਾਜ ਮੇਨ ਵਿੱਚ 2 ਸਮੂਹਿਕ ਗੋਲੀਬਾਰੀ ਦੀਆਂ ਘਟਨਾਵਾਂ ਵਿਚ ਕਈ ਲੋਕਾਂ ਦੀ ਮੌਤ ਮਗਰੋਂ ਅਮਰੀਕਾ ਨਾਲ ਲੱਗਦੀ ਦੇਸ਼ ਦੀ ਸਰਹੱਦ ‘ਤੇ ਤਾਇਨਾਤ ਆਪਣੇ ਕਰਮਚਾਰੀਆਂ ਲਈ ‘ਹਥਿਆਰਬੰਦ ਅਤੇ ਖ਼ਤਰਨਾਕ’ ਅਲਰਟ ਜਾਰੀ ਕੀਤਾ ਹੈ। ਵੀਰਵਾਰ ਦੇਰ ਰਾਤ ਜਾਰੀ ਆਪਣੇ ਅਲਰਟ ਵਿੱਚ, ਸੀ.ਬੀ.ਐੱਸ.ਏ. ਨੇ ਆਪਣੇ ਅਧਿਕਾਰੀਆਂ ਨੂੰ ਸ਼ੱਕੀ ਵਿਅਕਤੀ ਦੀ ਭਾਲ ਕਰਨ ਨੂੰ ਕਿਹਾ, ਜਿਸਦੀ ਪਛਾਣ 40 ਸਾਲਾ ਰਾਬਰਟ ਕਾਰਡ ਵਜੋਂ ਹੋਈ ਹੈ, ਜੋ ਯੂ.ਐੱਸ. ਆਰਮੀ ਰਿਜ਼ਰਵ ਟਰੇਨਿੰਗ ਸੈਂਟਰ ਵਿੱਚ ਹਥਿਆਰਾਂ ਦਾ ਇੰਸਟ੍ਰਕਟਰ ਸੀ, ਜਿਸ ਨੇ ਕਈ ਲੋਕਾਂ ਨੂੰ ਜ਼ਖ਼ਮੀ ਵੀ ਕੀਤਾ ਸੀ।

ਏਜੰਸੀ ਨੇ ਐਕਸ ‘ਤੇ ਇੱਕ ਪੋਸਟ ਵਿੱਚ ਕਿਹਾ, ‘CBSA ਮੇਨ ਵਿੱਚ ਦੁਖ਼ਦਾਈ ਘਟਨਾਵਾਂ ਤੋਂ ਜਾਣੂ ਹੈ। ਸਾਡੇ ਅਫ਼ਸਰਾਂ ਨੂੰ ਇਸ ਸਥਿਤੀ ਦੇ ਉੱਚ ਖ਼ਤਰੇ ਪ੍ਰਤੀ ਸੁਚੇਤ ਕੀਤਾ ਗਿਆ ਹੈ, ਅਤੇ ਅਸੀਂ ਆਪਣੇ ਕਾਨੂੰਨ ਲਾਗੂ ਕਰਨ ਵਾਲੇ ਭਾਈਵਾਲਾਂ ਦੇ ਨਾਲ ਚੌਕਸ ਹਾਂ। ਸਾਡੀ ਹਮਦਰਦੀ ਮੇਨ ਦੇ ਨਾਗਰਿਕਾਂ ਅਤੇ ਪ੍ਰਭਾਵਿਤ ਸਾਰੇ ਲੋਕਾਂ ਨਾਲ ਹੈ।’ ਏਜੰਸੀ ਨੇ ਅੱਗੇ ਕਿਹਾ ਕਿ ਉਹ “ਕੈਨੇਡਾ ਦੀਆਂ ਸਰਹੱਦਾਂ ਨੂੰ ਕਿਸੇ ਵੀ ਖ਼ਤਰੇ ਜਾਂ ਗੈਰ-ਕਾਨੂੰਨੀ ਦਾਖਲੇ ਦੀ ਕੋਸ਼ਿਸ਼ ਤੋਂ ਬਚਾਉਣ” ਲਈ ਕੈਨੇਡੀਅਨ ਅਤੇ ਅਮਰੀਕੀ ਕਾਨੂੰਨ ਲਾਗੂ ਕਰਨ ਵਾਲੇ ਭਾਈਵਾਲਾਂ ਨਾਲ ਕੰਮ ਕਰ ਰਹੀ ਹੈ। ਲੇਵਿਸਟਨ ਸ਼ਹਿਰ ਕੈਨੇਡਾ ਦੇ ਨਿਊ ਬਰੰਜ਼ਵਿਕ ਸੂਬੇ ਤੋਂ ਲਗਭਗ 260 ਕਿਲੋਮੀਟਰ ਦੱਖਣ-ਪੱਛਮ ਵਿੱਚ ਸਥਿਤ ਹੈ।