GTA News Media

Top Info Bar
22.1°C Toronto Loading date...
Health

ਸਵੇਰੇ ਖਾਲੀ ਪੇਟ ਗਰਮ ਪਾਣੀ ਪੀਣ ਦੇ ਫਾਇਦੇ

ਸਵੇਰੇ ਖਾਲੀ ਪੇਟ ਗਰਮ ਪਾਣੀ ਪੀਣ ਦੇ ਫਾਇਦੇ
Share this post via:

ਪਾਣੀ ਸਾਡੇ ਸਰੀਰ ਲਈ ਕਿੰਨਾ ਜ਼ਰੂਰੀ ਹੈ ਇਸ ਬਾਰੇ ਦੱਸਣ ਦੀ ਲੋੜ ਨਹੀਂ। ਪਰ ਇਸ ਦੇ ਇਸਤੇਮਾਲ ਕਰਨ ਦੇ ਤਰੀਕੇ ਬਾਰੇ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ। ਸਾਨੂੰ ਇਹ ਜ਼ਰੂਰ ਪਤਾ ਹੋਣਾ ਚਾਹੀਦਾ ਹੈ।ਜ਼ਿਆਦਾ ਗਰਮ ਪਾਣੀ ਵੀ ਨਹੀਂ ਪੀਣਾ ਚਾਹੀਦਾ ਜੋ ਕਿ ਸਾਡੇ ਸਰੀਰ ਵਿੱਚ ਨੁਕਸਾਨ ਵੀ ਕਰ ਸਕਦਾ ਹੈ ਅਤੇ ਤੁਸੀਂ ਹਮੇਸ਼ਾਂ ਗਰਮ ਗੁਣਗੁਣਾ ਜਿਹਾ ਪਾਣੀ ਪੀਣਾ ਹੈ,ਜੋ ਕਿ ਥੋੜ੍ਹਾ ਥੋੜ੍ਹਾ ਪੀਣ ਦੇ ਵਿਚ ਗਰਮ ਲੱਗੇ ਜ਼ਿਆਦਾ ਗਰਮ ਨਹੀਂ ਹੋਣਾ ਚਾਹੀਦਾ।

ਆਓ ਅਸੀਂ ਜਾਣਦੇ ਹਾਂ ਗਰਮ ਪਾਣੀ ਪੀਣ ਦੇ ਫਾਇਦਿਆਂ ਬਾਰੇ : 

ਰੋਜ਼ਾਨਾ ਸਵੇਰ ਵੇਲੇ ਗਰਮ ਪਾਣੀ ਪੀਣ ਵਾਲੇ ਲੋਕਾਂ ਦੀ ਪਾਚਨ ਸ਼ਕਤੀ ਮਜ਼ਬੂਤ ਹੋ ਜਾਂਦੀ ਹੈ ,ਖਾਧਾ ਪੀਤਾ ਜਲਦੀ ਹਜ਼ਮ ਹੁੰਦਾ ਹੈ,ਸਰੀਰ ਚ ਫਾਲਤੂ ਪਦਾਰਥ ਜਲਦੀ ਬਾਹਰ ਨਿਕਲਦੇ ਰਹਿੰਦੇ ਹਨ ਜਿਸ ਨਾਲ ਸਰੀਰ ਦੀ ਸਫ਼ਾਈ ਹੁੰਦੀ ਰਹਿੰਦੀ ਹੈ ਅਤੇ ਕਬਜ਼ ਅਤੇ ਬਵਾਸੀਰ ਵਰਗੀ ਸਮੱਸਿਆ ਕਦੀ ਵੀ ਨਹੀਂ ਹੁੰਦੀ ।

ਜੇ ਕਿਸੇ ਨੂੰ ਭੁੱਖ ਘੱਟ ਲੱਗਦੀ ਹੋਵੇ ਤਾਂ ਗਰਮ ਪਾਣੀ ਵਿੱਚ ਇੱਕ ਨਿੰਬੂ ਨਿਚੋੜ ਕੇ ਅਤੇ ਥੋੜ੍ਹਾ ਜਿਹਾ ਕਾਲਾ ਨਮਕ ਪਾ ਕੇ ਪੀਣ ਨਾਲ ਭੁੱਖ ਵਧਦੀ ਹੈ ।ਖਾਧਾ ਪੀਤਾ ਵੀ ਛੇਤੀ ਪਚ ਜਾਂਦਾ ਹੈ।

ਜੇ ਗਰਮ ਪਾਣੀ ਵਿੱਚ ਰੋਜ਼ਾਨਾ ਸਵੇਰ ਵੇਲੇ ਨਿੰਬੂ ਨਿਚੋੜ ਕੇ ਪੀਤਾ ਜਾਵੇ ਤਾਂ ਵਜ਼ਨ ਕੰਟਰੋਲ ਵਿੱਚ ਰਹਿੰਦਾ ਹੈ।

ਪਾਣੀ ਸਾਡੀ ਚਮੜੀ ਦੇ ਰੁੱਖੇਪਣ ਦੀ ਸਮੱਸਿਆ ਖਤਮ ਕਰਕੇ ਚਮੜੀ ਨੂੰ ਕੋਮਲ ਬਣਾਈ ਰੱਖਦਾ ਹੈ । ਗਰਮ ਪਾਣੀ ਪੀਣ ਨਾਲ ਸਾਡੇ ਸਰੀਰ ਵਿੱਚੋਂ ਜ਼ਹਿਰੀਲੇ ਤੱਤ ਚਮੜੀ ਰਾਹੀਂ ਪਸੀਨੇ ਦੇ ਰੂਪ ਵਿੱਚ ਬਾਹਰ ਨਿਕਲ ਜਾਂਦੇ ਹਨ ਜਿਸ ਨਾਲ ਤੁਹਾਡੀ ਚਮੜੀ ਦੇ ਉੱਪਰ ਨਿਖਾਰ ਵੀ ਆਉਂਦਾ ਹੈ।

ਸਵੇਰੇ ਗਰਮ ਪਾਣੀ ਪੀਣ ਨਾਲ ਖੱਟੇ ਡਕਾਰ ਨਹੀਂ ਆਉਣਗੇ ,ਤੇਜ਼ਾਬ ਨਹੀਂ ਬਣੇਗਾ ,ਕਮਜ਼ੋਰੀ ਨਹੀਂ ਆਵੇਗੀ ਥਕਾਵਟ ਮਹਿਸੂਸ ਨਹੀਂ ਹੋਵੇਗੀ.ਇਸ ਲਈ ਤੁਹਾਨੂੰ  ਸਵੇਰੇ ਉੱਠ ਕੇ ਖਾਲੀ ਪੇਟ ਸਭ ਤੋਂ ਪਹਿਲਾਂ ਇੱਕ ਦੋ ਗਲਾਸ ਗਰਮ ਪਾਣੀ ਪੀ ਲੈਣਾ ਚਾਹੀਦਾ ਹੈ ਜੋ ਕਿ ਤੁਹਾਡੇ ਸਰੀਰ ਨੂੰ ਅੰਦਰੂਨੀ ਤੌਰ ਤੇ ਬਿਲਕੁਲ ਸਾਫ ਕਰ ਦੇਵੇਗਾ।