GTA News Media

Top Info Bar
22.1°C Toronto Loading date...
Punjab

ਕਈ ਜਥੇਬੰਦੀਆਂ ਬਿਨਾ ਮਤਲਬ ਦੇ ਧਰਨੇ ਲਾ ਕੇ ਬੈਠ ਜਾਂਦੀਆ ਨੇ :ਸੀਐਮ ਚਰਨਜੀਤ ਚੰਨੀ

ਕਈ ਜਥੇਬੰਦੀਆਂ ਬਿਨਾ ਮਤਲਬ ਦੇ ਧਰਨੇ ਲਾ ਕੇ ਬੈਠ ਜਾਂਦੀਆ ਨੇ :ਸੀਐਮ ਚਰਨਜੀਤ ਚੰਨੀ
Share this post via:

ਪੂਰੇ ਪੰਜਾਬ ‘ਚ ਵੱਖ ਵੱਖ ਜਥੇਬੰਦੀਆਂ ਵੱਲੋਂ ਆਪਣੀਆ ਮੰਗਾਂ ਨੂੰ ਲੈ ਕੇ ਦਿੱਤੇ ਜਾ ਰਹੇ ਧਰਨਿਆਂ ਤੇ ਪੰਜਾਬ ਦੇ ਸੀਐਮ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਕਈ ਜਥੇਬੰਦੀਆਂ ਦੀਆਂ ਮੰਗਾਂ ਦਾ ਮੂੰਹ ਸਿਰ ਵੀ ਨਹੀਂ ਹੁੰਦਾ ਉਹ ਧਰਨੇ ਤੇ ਬੈਠ ਜਾਂਦੇ ਹਨ। ਦੱਸ ਦਈਏ ਕਿ ਅੱਜ ਲੁਧਿਆਣਾ ਵਿੱਚ ਹੋਈ ਪ੍ਰੈਸ ਕਾਨਫਰੰਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਇਹ ਪ੍ਰਵਿਰਤੀ ਬਣ ਗਈ ਹੈ ਕਿ ਧਰਨੇ ਰਾਹੀ ਮੰਗਾਂ ਮਨਵਾਈਆਂ ਜਾ ਸਕਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਹ ਚੋਣਾਂ ਦਾ ਅਖੀਰਲਾ ਸਾਲ ਹੈ, ਜਲਦ ਹੀ ਚੋਣਾਂ ਹੋਣ ਵਾਲੀਆਂ ਹਨ ਇਸ ਨੂੰ ਲੈ ਕੇ ਮੰਗਾਂ ਵਾਸਤੇ ਧਰਨੇ ਦਿੱਤੇ ਜਾ ਰਹੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਪਹਿਲੀ ਵਾਰ ਨਹੀਂ ਹੋ ਰਿਹਾ, ਹਰ ਵਾਰ ਚੋਣਾ ਵਾਰੀ ਹੀ ਇਸ ਤਰ੍ਹਾਂ ਹੁੰਦਾ ਹੈ ਕਿ ਜਦੋਂ ਚੋਣਾਂ ਹੁੰਦੀਆਂ ਹਨ ਤਾਂ ਧਰਨੇ ਦਿੱਤੇ ਜਾਂਦੇ ਹਨ।