ਪ੍ਰਗਟ ਸਿੰਘ ਨੇ ਕੈਪਟਨ ਅਮਰਿੰਦਰ ਨੂੰ ਜਲੰਧਰ ਤੋਂ ਚੋਣ ਲੜ ਦਾ ਕੀਤਾ ਚੈਲੰਜ
ਪੰਜਾਬ ਸਰਕਾਰ ਦੇ ਮੰਤਰੀ ਪਰਗਟ ਸਿੰਘ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਉਨ੍ਹਾਂ ਖਿਲਾਫ ਚੋਣ ਲੜਨ ਦੀ ਚੁਣੌਤੀ ਦਿੰਦੇ ਕਿਹਾ ਕਿ ਜੇਕਰ ਕੈਪਟਨ ਚਾਹੁਣ ਤਾਂ ਜਲੰਧਰ ਕੈਂਟ ਵਿਧਾਨ ਸਭਾ ਹਲਕੇ ਤੋਂ ਚੋਣ ਲੜ ਕੇ ਦੇਖ ਲੈਣ।ਦੱਸ ਦਈਏ ਕਿ ਕੈਪਟਨ ਨੇ ਨਵਜੋਤ ਸਿੱਧੂ ਨੂੰ ਚੋਣਾਂ ‘ਚ ਹਰਾਉਣ ਦੀ ਗੱਲ ਬਾਰੇ ਕਿਹਾ ਸੀ। ਜਿਸ ਦਾ ਜਵਾਬ ਪਰਗਟ ਨੇ ਇਸ ਚੁਣੌਤੀ ਰਾਹੀ ਕਿਹਾ। ਉਨ੍ਹਾ ਨੇ ਕਿਹਾ ਕਿ ਪੰਜਾਬ ਦੇ ਮੁੱਦਿਆਂ ‘ਤੇ ਗੱਲ ਹੋਣੀ ਚਾਹੀਦੀ ਹੈ। ਜਿਨਾ ਨੂੰ ਹੱਲ ਕਰਕੇ ਪੰਜਾਬ ਦਾ ਭਲਾ ਕੀਤਾ ਜਾਵੇ ਤੇ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕੀਤੀਆ ਜਾਣ। ਮੈ ਮੁਕਾਬਲੇ ਤੋਂ ਕਦੇ ਵੀ ਪਿੱਛੇ ਨਹੀਂ ਹਟਾਗਾ।