GTA News Media

Top Info Bar
22.1°C Toronto Loading date...
Punjab Health

Punjab 112 Medicines Ban: ਸਿਹਤ ਵਿਭਾਗ ਵੱਲੋਂ ਵੱਡੀ ਕਾਰਵਾਈ, ਲੋਕ ਰਹਿਣ ਸਾਵਧਾਨ

Punjab 112 Medicines Ban: ਸਿਹਤ ਵਿਭਾਗ ਵੱਲੋਂ ਵੱਡੀ ਕਾਰਵਾਈ, ਲੋਕ ਰਹਿਣ ਸਾਵਧਾਨ
Share this post via:

Punjab 112 Medicines Ban:

Punjab 112 medicines ban ਦੇ ਤਹਿਤ ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲੈਂਦੇ ਹੋਏ ਰਾਜ ਭਰ ਵਿੱਚ 112 ਦਵਾਈਆਂ ‘ਤੇ ਪੂਰੀ ਤਰ੍ਹਾਂ ਪਾਬੰਦੀ ਲਾ ਦਿੱਤੀ ਹੈ। ਇਹ ਸਾਰੀ ਦਵਾਈਆਂ Central Drugs Standard Control Organization (CDSCO) ਵੱਲੋਂ ਗੈਰ ਮਿਆਰੀ (Non-Standard) ਘੋਸ਼ਿਤ ਕੀਤੀਆਂ ਗਈਆਂ ਹਨ।

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ Punjab 112 medicines ban ਦਾ ਮਕਸਦ ਲੋਕਾਂ ਦੀ ਸਿਹਤ ਦੀ ਸੁਰੱਖਿਆ ਯਕੀਨੀ ਬਣਾਉਣਾ ਹੈ। ਜੇ ਕਿਸੇ ਫਾਰਮੇਸੀ ‘ਤੇ ਇਹ ਦਵਾਈਆਂ ਵਿਕਦੀਆਂ ਮਿਲਦੀਆਂ ਹਨ, ਤਾਂ ਤੁਰੰਤ Punjab Health Department ਨੂੰ ਸੂਚਿਤ ਕੀਤਾ ਜਾਵੇ।

ਇਨ੍ਹਾਂ ਬੈਨ ਦਵਾਈਆਂ ਵਿੱਚ ਦਿਲ, ਕੈਂਸਰ, ਸ਼ੁਗਰ (ਮਧੁਮੇਹ), ਹਾਈ ਬੀਪੀ, ਦਮਾ, ਇਨਫੈਕਸ਼ਨ, ਐਨੀਮੀਆ ਅਤੇ ਮਿਰਗੀ ਨਾਲ ਜੁੜੀਆਂ ਦਵਾਈਆਂ ਸ਼ਾਮਲ ਹਨ। ਹਾਲ ਹੀ ਵਿੱਚ ਕੁਝ ਮਾਮਲੇ ਸਾਹਮਣੇ ਆਏ ਜਿੱਥੇ ਇਨ੍ਹਾਂ ਦਵਾਈਆਂ ਦੇ ਸੇਵਨ ਕਾਰਨ ਗੰਭੀਰ ਨਤੀਜੇ ਨਜ਼ਰ ਆਏ।

Punjab 112 medicines ban ਦੀ ਲਿਸਟ ਵਿੱਚ ਸ਼ਾਮਲ ਦਵਾਈਆਂ ਨੂੰ CDSCO ਅਤੇ ਰਾਜ ਪੱਧਰੀ ਲੈਬਾਂ ਵਿੱਚ ਟੈਸਟ ਕੀਤਾ ਗਿਆ, ਜਿਸ ਤੋਂ ਬਾਅਦ ਇਹ ਗੈਰ ਮਿਆਰੀ ਪਾਈਆਂ ਗਈਆਂ। ਸਿਹਤ ਵਿਭਾਗ ਨੇ ਹੁਕਮ ਦਿੱਤੇ ਹਨ ਕਿ ਇਹ ਦਵਾਈਆਂ ਤੁਰੰਤ ਬਾਜ਼ਾਰ ਤੋਂ ਹਟਾਈਆਂ ਜਾਣ

ਇਸ ਤੋਂ ਇਲਾਵਾ, ਕੁਝ energy drinks ਅਤੇ ORS products ‘ਤੇ ਵੀ ਨਿਗਰਾਨੀ ਵਧਾਈ ਗਈ ਹੈ। Punjab 112 medicines ban ਨਾਲ ਹੁਣ ਸਿਹਤ ਵਿਭਾਗ ਸਖ਼ਤੀ ਨਾਲ ਇਹ ਯਕੀਨੀ ਬਣਾਏਗਾ ਕਿ ਕੋਈ ਵੀ ਘਟੀਆ ਗੁਣਵੱਤਾ ਵਾਲੀ ਦਵਾਈ ਲੋਕਾਂ ਤੱਕ ਨਾ ਪਹੁੰਚੇ।

ਸਿਹਤ ਮੰਤਰੀ ਨੇ ਕਿਹਾ — “Punjab 112 medicines ban ਲੋਕਾਂ ਦੀ ਜਾਨ ਬਚਾਉਣ ਲਈ ਲਿਆ ਗਿਆ ਮਹੱਤਵਪੂਰਣ ਕਦਮ ਹੈ। ਸਾਡੀ ਪ੍ਰਾਇਰਿਟੀ ਲੋਕਾਂ ਦੀ ਸੁਰੱਖਿਆ ਹੈ।”

Check here latest News: Click here

Get Latest News on Facebook, Instagram and YouTube: