GTA News Media

Top Info Bar
22.1°C Toronto Loading date...
Toronto/GTA

ਟੋਰਾਂਟੋ ਨੇੜੇ ਕਈ ਬੋਧੀ ਮੰਦਰਾਂ ‘ਚ ਵਾਪਰੀਆਂ ਚੋਰੀ ਦੀਆਂ ਘਟਨਾਵਾਂ ਚ ਸ਼ੱਕੀਆਂ ਦੀ ਭਾਲ ਜਾਰੀ

ਟੋਰਾਂਟੋ ਨੇੜੇ ਕਈ ਬੋਧੀ ਮੰਦਰਾਂ ‘ਚ ਵਾਪਰੀਆਂ ਚੋਰੀ ਦੀਆਂ ਘਟਨਾਵਾਂ ਚ ਸ਼ੱਕੀਆਂ ਦੀ ਭਾਲ ਜਾਰੀ
Share this post via:

ਟੋਰਾਂਟੋ ਨੇੜੇ ਬੋਧੀ ਮੰਦਰਾਂ ਵਿਚ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਕਈ ਸ਼ੱਕੀਆਂ ਦੀ ਪੁਲਿਸ ਤਲਾਸ਼ ਕਰ ਰਹੀ ਹੈ।ਯੌਰਕ ਰੀਜਨਲ ਪੁਲਿਸ ਨੇ ਦੱਸਿਆ ਕਿ 21 ਜੁਲਾਈ ਨੂੰ ਮਾਰਖਮ ਸਥਿਤ ਪ੍ਰੱਗਯਾ ਬੋਧੀ ਮੰਦਰ ਨਾਲ ਸਬੰਧਿਤ ਇਕ ਘਰ ਵਿੱਚ ਦੋ ਸ਼ੱਕੀ ਵਿਅਕਤੀਆਂ ਨੇ ਜਬਰਨ ਦਾਖ਼ਲ ਹੋਕੇ ਵੱਡੀ ਸੰਖਿਆ ਵਿੱਚ ਕੈਨੇਡੀਅਨ ਅਤੇ ਅਮਰੀਕੀ ਡਾਲਰ ਲੁੱਟ ਲਏ।

  • ਸ਼ੱਕੀਆਂ ਨੇ 6 ਅਗਸਤ ਅਤੇ 19 ਅਗਸਤ ਨੂੰ ਮਾਰਖਮ ਦੇ ਇੱਕ ਹੋਰ ਬੋਧੀ ਮੰਦਰ ਤੋਂ ਪੈਸੇ ਅਤੇ ਇੱਕ ਤਿਜੋਰੀ ਵੀ ਚੋਰੀ ਕੀਤੀ।
  • ਸ਼ੱਕੀਆਂ ਨੇ 13 ਅਗਸਤ ਨੂੰ ਵਿਟਚਰਚ-ਸਟੋਅਵਿਲ ਇਲਾਕੇ ਦੇ ਬੋਧੀ ਮੰਦਰ ਵਿੱਚ ਵੀ ਚੋਰੀ ਦੀ ਅਸਫਲ ਕੋਸ਼ਿਸ਼ ਕੀਤੀ ਸੀ, ਪਰ ਮੰਦਰ ਦੇ ਅੰਦਰ ਮੌਜੂਦ ਲੋਕਾਂ ਨੇ ਤੁਰੰਤ ਪੁਲਿਸ ਨੂੰ ਕਾਲ ਕੀਤੀ ਤਾਂ ਸ਼ੱਕੀ ਖ਼ਾਲੀ ਹੱਥ ਭੱਜ ਗਏ।
  •  20 ਅਗਸਤ ਨੂੰ ਵਿਟਚਰਚ-ਸਟੋਅਵਿਲ ਦੇ ਬੋਧੀ ਮੱਠ ਵਿਚ ਅਸ਼ੀਰਵਾਦ ਲੈਣ ਦੇ ਬਹਾਨੇ ਵੱਡੀ ਧਨ ਰਾਸ਼ੀ ਵਾਲੀ ਤਿਜੋਰੀ ਚੋਰੀ ਕੀਤੀ।
  • ਚਾਰ ਸ਼ੱਕੀ ਵਿਅਕਤੀਆਂ ਨੇ ਮਾਰਖਮ ਦੇ ਚੈਮ ਸ਼ੈਮ ਮੰਦਰ ਤੋਂ ਕੈਨੇਡੀਅਨ ਅਤੇ ਚੀਨੀ ਕਰੰਸੀ ਦੇ ਨਾਲ ਨਾਲ ਮੋਬਾਈਲ ਫ਼ੋਨ ਵੀ ਚੋਰੀ ਕੀਤਾ ਹੈ।

ਯੌਰਕ ਰੀਜਨਲ ਪੁਲਿਸ ਨੇ ਮੀਡੀਆ ਰਿਲੀਜ਼ ਵਿਚ ਸ਼ੱਕੀਆਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਹਨ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਵੀ ਇਹਨਾਂ ਸ਼ੱਕੀ ਵਿਅਕਤੀਆਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ ਪੁਲਿਸ ਨਾਲ ਸੰਪਰਕ ਕਰਨ।

ਸੀਬੀਸੀ ਨਿਊਜ਼