GTA News Media

Top Info Bar
22.1°C Toronto Loading date...
World

ਕੈਲੀਫੋਰਨੀਆ: ਹਾਈਵੇਅ ਦਾ ਨਾਮ ਭਾਰਤੀ ਮੂਲ ਦੇ ਮਰਹੂਮ ਪੁਲਿਸ ਅਧਿਕਾਰੀ ਦੇ ਨਾਮ ‘ਤੇ

ਕੈਲੀਫੋਰਨੀਆ: ਹਾਈਵੇਅ ਦਾ ਨਾਮ ਭਾਰਤੀ ਮੂਲ ਦੇ ਮਰਹੂਮ ਪੁਲਿਸ ਅਧਿਕਾਰੀ ਦੇ ਨਾਮ ‘ਤੇ
Share this post via:

ਅਮਰੀਕਾ ਦੇ ਕੈਲੀਫੋਰਨੀਆ ਸੂਬੇ ’ਚ ਇਕ ਰਾਜ ਮਾਰਗ ਦਾ ਨਾਂ ਭਾਰਤੀ ਮੂਲ ਦੇ ਮਹਰੂਮ ਪੁਲਿਸ ਅਧਿਕਾਰੀ ਰੋਨਿਲ ਸਿੰਘ ਦੇ ਨਾਂ ’ਤੇ ਰੱਖਿਆ ਗਿਆ ਹੈ। 2018 ’ਚ ਇਕ ਵਿਅਕਤੀ ਨੇ 33 ਸਾਲਾ ਰੋਨਿਲ ਸਿੰਘ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਸ਼ਹੀਦ ਰਾਸ਼ਟਰੀ ਨਾਇਕ ਦਾ ਸਨਮਾਨ ਕਰਨ ਲਈ ਨਿਊਮੈਨ ’ਚ ਰਾਜਮਾਰਗ 33 ਦਾ ਇਹ ਹਿੱਸਾ ਰੋਨਿਲ ਸਿੰਘ ਨੂੰ ਸਮਰਪਿਤ ਕੀਤਾ ਗਿਆ ਹੈ। ਹਾਈਵੇਅ 33 ਅਤੇ ਸਟੂਹਰ ਰੋਡ ‘ਤੇ “ਕਾਰਪੋਰਲ ਰੋਨਿਲ ਸਿੰਘ ਮੈਮੋਰੀਅਲ ਹਾਈਵੇ” ਦੇ ਐਲਾਨ ਵਾਲਾ ਸੰਕੇਤਕ ਬੋਰਡ ਵੀ ਲਾਇਆ ਗਿਆ ਹੈ।

ਰੋਨਿਲ ਸਿੰਘ ਜੁਲਾਈ 2011 ਵਿੱਚ ਫੋਰਸ ਵਿੱਚ ਸ਼ਾਮਿਲ ਹੋਇਆ ਸੀ। ਉਸ ਨੂੰ 26 ਦਸੰਬਰ 2018 ਨੂੰ ਸ਼ੱਕੀ ਸ਼ਰਾਬੀ ਡਰਾਈਵਰ ਨੇ ਗੋਲੀ ਮਾਰ ਦਿੱਤੀ ਸੀ। ਤਿੰਨ ਦਿਨਾਂ ਦੀ ਭਾਲ ਤੋਂ ਬਾਅਦ, ਉਸਦੇ ਕਾਤਲ, ਪਾਉਲੋ ਵਰਜਨ ਮੇਂਡੋਜ਼ਾ, ਨੂੰ ਕੇਰਨ ਕਾਉਂਟੀ ਵਿੱਚ ਫੜ ਲਿਆ ਗਿਆ ਸੀ। ਨਵੰਬਰ 2020 ਵਿੱਚ ਸਿੰਘ ਦੇ ਕਤਲ ਲਈ ਦੋਸ਼ੀ ਮੰਨਦਿਆਂ, ਉਸਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ।