GTA News Media

Top Info Bar
22.1°C Toronto Loading date...
World

ਅਫ਼ਗ਼ਾਨਿਸਤਾਨ ਵਿਚ ਭੂਚਾਲ ਕਾਰਨ 2,000 ਤੋਂ ਵੱਧ ਮੌਤਾਂ

ਅਫ਼ਗ਼ਾਨਿਸਤਾਨ ਵਿਚ ਭੂਚਾਲ ਕਾਰਨ 2,000 ਤੋਂ ਵੱਧ ਮੌਤਾਂ
Share this post via:

ਅਫ਼ਗ਼ਾਨਿਸਤਾਨ ਵਿਚ ਸ਼ਨੀਵਾਰ ਨੂੰ ਆਏ ਭੂਚਾਲ ਨੇ ਜ਼ਬਰਦਸਤ ਤਬਾਹੀ ਮਚਾਈ ਹੈ। ਤਾਲਿਬਾਨ ਸਰਕਾਰ ਦੇ ਬੁਲਾਰੇ ਅਨੁਸਾਰ ਇਸ ਭੂਚਾਲ ਵਿਚ ਮਰਨ ਵਾਲਿਆਂ ਦੀ ਗਿਣਤੀ 2,000 ਤੋਂ ਵੀ ਵੱਧ ਹੈ। ਪੱਛਮੀ ਅਫਗ਼ਾਨਿਸਤਾਨ ਵਿਚ ਆਏ 6.3 ਤੀਬਰਤਾ ਵਾਲੇ ਭੂਚਾਲ ਵਿਚ ਛੇ ਪਿੰਡ ਬਿਲਕੁਲ ਤਬਾਹ ਹੋ ਗਏ ਹਨ। ਅਮਰੀਕਾ ਦੇ ਜੀਓਲੌਜਿਕਲ ਸਰਵੇਅ ਅਨੁਸਾਰ ਭੂਚਾਲ ਦਾ ਕੇਂਦਰ ਅਫ਼ਗ਼ਾਨਿਸਤਾਨ ਦੇ ਹੇਰਾਤ ਤੋਂ ਕਰੀਬ 40 ਕਿਲੋਮੀਟਰ ਉੱਤਰ-ਪੱਛਮ ਵੱਲ ਸੀ।

ਐਤਵਾਰ ਨੂੰ ਕੈਨੇਡਾ ਦੀ ਵਿਦੇਸ਼ ਮੰਤਰੀ ਮੈਲੇਨੀ ਜੋਲੀ ਨੇ ਐਕਸ ‘ਤੇ ਇੱਕ ਪੋਸਟ ਵਿਚ ਕਿਹਾ ਕਿ ਕੈਨੇਡਾ ਭੂਚਾਲ ਪ੍ਰਭਾਵਿਤ ਅਫ਼ਗ਼ਾਨ ਲੋਕਾਂ ਦੀ ਮਦਦ ਲਈ ਤਿਆਰ ਹੈ। ਮਿਨਿਸਟਰ ਔਫ਼ ਇੰਟਰਨੈਸ਼ਨਲ ਡਿਵੈਲਪਮੈਂਟ, ਅਹਿਮਦ ਹੁਸੈਨ ਨੇ ਪ੍ਰਭਾਵਿਤ ਲੋਕਾਂ ਪ੍ਰਤੀ ਸੰਵੇਦਨਾਵਾਂ ਪ੍ਰਗਟਾਉਂਦਿਆਂ ਕਿਹਾ ਕਿ ਕੈਨੇਡਾ ਅਫ਼ਗ਼ਾਨਿਸਤਾਨ ਦੀ ਸਥਿਤੀ ‘ਤੇ ਨੇੜਿਅਓਂ ਨਜ਼ਰ ਰੱਖ ਰਿਹਾ ਹੈ।