GTA News Media

Top Info Bar
22.1°C Toronto Loading date...
World

ਯੂਕੇ ‘ਚ ਲਾਪਤਾ ਹੋਏ ਭਾਰਤੀ ਮੂਲ ਦੇ ਵਿਅਕਤੀ ਦੀ ਜੰਗਲ ‘ਚੋਂ ਮਿਲੀ ਲਾਸ਼

ਯੂਕੇ ‘ਚ ਲਾਪਤਾ ਹੋਏ ਭਾਰਤੀ ਮੂਲ ਦੇ ਵਿਅਕਤੀ ਦੀ ਜੰਗਲ ‘ਚੋਂ ਮਿਲੀ ਲਾਸ਼
Share this post via:

ਯੂਕੇ ‘ਚ ਲੰਬੇ ਸਮੇਂ ਤੋਂ ਲਾਪਤਾ ਭਾਰਤੀ ਮੂਲ ਦੇ 58 ਸਾਲਾ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਹਰਜਿੰਦਰ ਹੈਰੀ ਤੱਖੜ ਪਿਛਲੇ ਸਾਲ ਅਕਤੂਬਰ ਮਹੀਨੇ ‘ਚ ਲਾਪਤਾ ਹੋ ਗਏ ਸਨ ਤੇ ਹੁਣ ਇੰਗਲੈਂਡ ਦੇ ਵੈਸਟ ਮਿਡਲੈਂਡਸ ਖੇਤਰ ਦੇ ਇੱਕ ਸੁੰਨਸਾਲ ਜੰਗਲੀ ਖੇਤਰ ‘ਚੋਂ ਉਨ੍ਹਾਂ ਦੀ ਲਾਸ਼ ਮਿਲੀ ਹੈ। ਪੁਲਿਸ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਟੇਲਫੋਰਡ ‘ਚੋਂ ਮਿਲੀ ਇੱਕ ਲਾਸ਼ ਦੀ ਪਛਾਣ ਹਰਜਿੰਦਰ ਤੱਖੜ ਦੀ ਵਜੋਂ ਹੋਈ ਹੈ ਤੇ ਹਰਜਿੰਦਰ ਦੇ ਪਰਿਵਾਰ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਅਤੇ ਅਜਿਹਾ ਨਹੀਂ ਲਗਦਾ ਕਿ ਉਸ ਦੀ ਮੌਤ ਕਿਸੇ ਸ਼ੱਕੀ ਹਾਲਾਤ ਵਿੱਚ ਹੋਈ ਹੈ, ਬਾਕੀ ਜਾਂਚ ਕੀਤੀ ਜਾ ਰਹੀ ਹੈ, ਜਿਸ ਵਿੱਚ ਸਾਰਾ ਖੁਲਾਸਾ ਹੋ ਜਾਵੇਗਾ।

ਵੈਸਟ ਮਰਸੀਆ ਪੁਲਿਸ ਇਸ ਤੋਂ ਪਹਿਲਾਂ ਕਈ ਮਹੀਨੇ ਤੋਂ ਤੱਖੜ ਦੀ ਭਾਲ ਲਈ ਲੋਕਾਂ ਕੋਲੋਂ ਮਦਦ ਦੀ ਮੰਗ ਕਰਦੀ ਆ ਰਹੀ ਸੀ। ਪੂਰੀ ਮੁਸ਼ਤੈਦੀ ਦੇ ਨਾਲ ਤੱਖੜ ਦੀ ਭਾਲ ਕੀਤੀ ਗਈ ਸੀ, ਪਰ ਹੁਣ ਸਿਰਫ਼ ਉਨ੍ਹਾਂ ਦੀ ਲਾਸ਼ ਹੀ ਬਰਾਮਦ ਹੋਈ ਹੈ। ਦੱਸਣਯੋਗ ਹੈ ਕਿ ਹੈਰੀ ਦੀ ਭਾਲ ਲਈ ਫੇਸਬੁੱਕ ‘ਤੇ ਹੈਸ਼ਟੈਗ ‘#ਹੈਲਪਹੈਰੀਹੋਮ’ ਦੀ ਵਰਤੋਂ ਕਰਕੇ ਮੁਹਿੰਮ ਵੀ ਚਲਾਈ ਗਈ ਸੀ।