GTA News Media

Top Info Bar
22.1°C Toronto Loading date...
Featured World

ਹਜ਼ਾਰਾਂ ਕਰਮਚਾਰੀਆਂ ਦੀ ਛਾਂਟੀ ਤੋਂ ਇਕ ਸਾਲ ਬਾਅਦ ਗੂਗਲ CEO ਦਾ ਬਿਆਨ

ਹਜ਼ਾਰਾਂ ਕਰਮਚਾਰੀਆਂ ਦੀ ਛਾਂਟੀ ਤੋਂ ਇਕ ਸਾਲ ਬਾਅਦ ਗੂਗਲ CEO ਦਾ ਬਿਆਨ
Share this post via:

ਇਕ ਸਾਲ ਪਹਿਲਾਂ ਜਨਵਰੀ 2023 ਨੂੰ ਦੁਨੀਆ ਦੀ ਦਿੱਗਜ ਟੈੱਕ ਕੰਪਨੀ ਗੂਗਲ ਨੇ 12 ਹਜ਼ਾਰ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ। ਇਹ ਕੰਪਨੀ ਦੇ ਇਤਿਹਾਸ ‘ਚ ਹੁਣ ਤਕ ਦੀ ਸਭ ਤੋਂ ਵੱਡੀ ਛਾਂਟੀ ਸੀ। ਲਗਭਗ ਇਕ ਸਾਲ ਬਾਅਦ ਅਲਫਾਬੇਟ ਅਤੇ ਗੂਗਲ ਦੇ ਸੀ.ਈ.ਓ. ਸੁੰਦਰ ਪਿਚਾਈ ਨੇ ਕਿਹਾ ਹੈ ਕਿ ਪ੍ਰਭਾਵਿਤ ਕਰਮਚਾਰੀਆਂ ਨੂੰ ਸੁਚਿਤ ਕਰਨ ਦਾ ਤਰੀਕਾ ਸਹੀ ਨਹੀਂ ਸੀ।

ਇਨਸਾਈਡਰ ਦੀ ਰਿਪੋਰਟ ਮੁਤਾਬਕ, ਆਲ ਹੈੱਡ ਮੀਟਿੰਗ ‘ਚ ਇਕ ਕਰਮਚਾਰੀ ਨੇ ਪਿਚਾਈ ਤੋਂ ਪੁੱਛਿਆ ਕਿ ਅਸੀਂ ਇਕ ਸਾਲ ਪਹਿਲਾਂ ਆਪਣੇ ਵਰਕਫੋਰਸ ਨੂੰ ਘੱਟ ਕਰਨ ਦਾ ਮੁਸ਼ਕਿਲ ਫੈਸਲਾ ਲਿਆ ਸੀ। ਇਸ ਫੈਸਲੇ ਦਾ ਸਾਡੀ ਗ੍ਰੋਥ, ਪ੍ਰਾਫਿਟ ਤੇ ਲਾਸ ਅਤੇ ਮਨੋਬਲ ‘ਤੇ ਕੀ ਪ੍ਰਭਾਵ ਪਿਆ? ਜਵਾਬ ‘ਚ ਪਿਚਾਈ ਨੇ ਕਿਹਾ ਕਿ ਕਰਮਚਾਰੀਆਂ ਦੇ ਮਨੋਬਲ ‘ਤੇ ਇਸ ਫੈਸਲੇ ਦਾ ਵੱਡਾ ਪ੍ਰਭਾਵ ਪਿਆ ਹੈ। ਉਨ੍ਹਾਂ ਨੇ ਇਸਨੂੰ ਕੰਪਨੀ ਲਈ ਸਭ ਤੋਂ ਮੁਸ਼ਕਿਲ ਫੈਸਲਿਆਂ ‘ਚੋਂ ਇਕ ਦੱਸਿਆ।

ਗੂਗਲ CEO ਨੇ ਕਿਹਾ ਕਿ ਅਸੀਂ 25 ਸਾਲਾਂ ‘ਚ ਅਜਿਹਾ ਕੋਈ ਪਲ ਨਹੀਂ ਦੇਖਿਆ। ਉਨ੍ਹਾਂ ਕਿਹਾ ਕਿ ਸਪਸ਼ਟ ਹੋ ਗਿਆ ਹੈ ਕਿ ਜੇਕਰ ਅਸੀਂ ਕਾਰਵਾਈ ਨਹੀਂ ਕੀਤੀ ਹੁੰਦੀ ਤਾਂ ਇਹ ਭਵਿੱਖ ‘ਚ ਇਕ ਹੋਰ ਵੀ ਬੁਰਾ ਫੈਸਲਾ ਹੁੰਦਾ। ਇਹ ਕੰਪਨੀ ਲਈ ਇਕ ਵੱਡਾ ਸੰਕਟ ਹੁੰਦਾ। ਮੈਨੂੰ ਲਗਦਾ ਹੈ ਕਿ ਇਸ ਤਰ੍ਹਾਂ ਦੇ ਇਕ ਸਾਲ ‘ਚ ਖੇਤਰਾਂ ‘ਚ ਨਿਵੇਸ਼ ਕਰਨ ਦੀ ਸਮਰਥਾ ਪੈਦਾ ਕਰਨਾ ਬਹੁਤ ਮੁਸ਼ਕਿਲ ਹੋ ਜਾਂਦਾ।