ਪੁਲਿਸ ਨੇ ਦੱਸਿਆ ਕਿ ਵੀਰਵਾਰ ਨੂੰ ਰਾਤੀਂ 1:30 ਦੇ ਨੇੜੇ ਤੇੜੇ ਵਾਰਡਨ ਸਟੇਸ਼ਨ ਉੱਤੇ ਟੀਟੀਸੀ ਵਰਕਰ ਨੂੰ ਇੱਕ ਚਾਰ ਸਾਲਾ ਬੱਚੀ ਘੁੰਮਦੀ ਮਿਲੀ ਅਤੇ ਇੱਕ ਸਬਵੇਅ ਟਰੇਨ ਦੇ ਆਉਣ ਤੋਂ ਕੁੱਝ ਸਮਾਂ ਪਹਿਲਾਂ ਹੀ ਬੱਚੀ ਮਿਲ ਜਾਣ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ।ਪ੍ਰਾਪਤ ਜਾਣਕਾਰੀ ਅਨੁਸਾਰ ਇਹ ਬੱਚੀ ਇੱਕਲੀ ਹੀ ਸਟੇਸ਼ਨ ਉੱਤੇ ਪਹੁੰਚ ਗਈ ਸੀ ਤੇ ਫਿਰ ਉਹ ਤੁਰਦੀ ਫਿਰਦੀ ਸਬਵੇਅ ਟਰੈਕਸ ਉੱਤੇ ਜਾ ਪਹੁੰਚੀ।
ਬੱਚੀ ਦੇ ਸਹੀ ਸਲਾਮਤ ਮਿਲਣ ਦੇ ਬਾਵਜੂਦ ਪੈਰਾਮੈਡਿਕਸ ਨੂੰ ਸੱਦਿਆ ਗਿਆ ਤਾਂ ਕਿ ਇਸ ਦੀ ਪੁਸ਼ਟੀ ਕੀਤੀ ਜਾ ਸਕੇ ਕਿ ਬੱਚੀ ਸਹੀ ਸਲਾਮਤ ਹੈ। ਪੁਲਿਸ ਅਧਿਕਾਰੀਆਂ ਨੇ ਪਾਇਆ ਕਿ ਬੱਚੀ ਨੂੰ ਉਸ ਦੇ ਮਾਪਿਆਂ ਨਾਲ ਮਿਲਾ ਦਿੱਤਾ ਗਿਆ।ਪੁਲਿਸ ਨੂੰ ਸ਼ੱਕ ਹੈ ਕਿ ਲੜਕੀ ਅੱਧੀ ਰਾਤ ਨੂੰ ਉੱਠ ਦੇ ਆਪਣੇ ਘਰ ਤੋਂ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਗਈ ਹੋਵੇਗੀ ਤੇ ਫਿਰ ਕਿਸੇ ਤਰ੍ਹਾਂ ਸਟੇਸ਼ਨ ਪਹੁੰਚ ਗਈ।ਪਰ ਉਹ ਟਰੈਕਸ ਕੋਲ ਕਿਵੇਂ ਪਹੁੰਚੀ ਇਸ ਬਾਰੇ ਜਾਂਚ ਚੱਲ ਰਹੀ ਹੈ।