ਟੋਰਾਂਟੋ- ਬਰੈਂਪਟਨ ਵਿੱਚ ਰਾਤੋ ਰਾਤ ਹੋਈ ਟੱਕਰ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਹੋਰ ਲੋਕਾਂ ਦੀ ਜਾਨ ਖਤਰੇ ਵਾਲੀ ਹਾਲਤ ਵਿੱਚ ਹੈ।
ਕਰੀਬ 12:20 ਵਜੇ, ਪੁਲਿਸ ਨੂੰ ਬ੍ਰਾਮਾਲੀਆ ਰੋਡ ਅਤੇ ਸਟੀਲਜ਼ ਐਵੇਨਿ ਦੇ ਖੇਤਰ ਵਿੱਚ ਇੱਕ ਟਰੈਕਟਰ ਟ੍ਰੇਲਰ ਅਤੇ ਇੱਕ ਵਾਹਨ ਦੇ ਵਿੱਚ ਟੱਕਰ ਦੀ ਖਬਰ ਮਿਲੀ।
ਪੀਲ ਪੁਲਿਸ ਨੇ ਦੱਸਿਆ ਕਿ ਗੱਡੀ ਸਟੀਲਜ਼ ਐਵੇਨਿ ‘ਤੇ ਪੂਰਬ ਵੱਲ ਜਾ ਰਹੀ ਸੀ, ਟਰੈਕਟਰ ਟ੍ਰੇਲਰ ਬ੍ਰਮਾਲੀਆ ਰੋਡ ਵੱਲ ਜਾ ਰਿਹਾ ਸੀ।
ਇੰਸਪੈਕਟਰ ਸਟੀਫਨ ਨੇ ਕਿਹਾ, “ਇਸ ਜਾਂਚ ਦੇ ਨਾਲ ਸਾਨੂੰ ਖੇਤਰ ਵਿੱਚ ਕੁਝ ਵੀਡੀਓ ਨਿਗਰਾਨ ਕੈਮਰਿਆਂ ਤੋਂ ਪਤਾ ਲੱਗਾ ਹੈ ਕਿ ਵਾਹਨ ਲਾਲ ਬੱਤੀ ਤੇ ਚੌਰਾਹੇ ਵਿੱਚ ਦਾਖਲ ਹੋਇਆ, ਲਾਲਬੱਤੀ ਕੋਲ਼ ਰੋਕਣ ਦੀ ਬਜਾਏ ਟਰੈਕਟਰ ਟਰਾਲੇ ਨਾਲ ਟਕਰਾ ਗਿਆ।”
ਫਸਟ ਰਿਸਪਾਂਡਰਜ਼ ਨੇ ਵਾਹਨ ਵਿੱਚੋਂ ਬੁਰੀ ਤਰਾਂ ਜ਼ਖਮੀ ਤਿੰਨ ਯਾਤਰੀਆਂ ਨੂੰ ਕੱਢਿਆ।
ਪੁਲਿਸ ਨੇ ਦੱਸਿਆ ਕਿ ਇੱਕ ਵਿਅਕਤੀ ਨੂੰ ਮੌਕੇ ‘ਤੇ ਮ੍ਰਿਤਕ ਐਲਾਨ ਦਿੱਤਾ ਗਿਆ।
ਦੋ ਹੋਰ ਪੀੜਤਾਂ ਨੂੰ ਜਾਨਲੇਵਾ ਹਾਲਤ ਵਿੱਚ ਟਰੌਮਾ ਸੈਂਟਰਾਂ ਵਿੱਚ ਪਹੁੰਚਾਇਆ ਗਿਆ।