ਬੀਤੇ ਦਿਨੀਂ ਸਟੈਟੇਸਟਿਕਸ ਕੈਨੇਡਾ ਵੱਲੋਂ ਜਾਰੀ ਕੀਤੇ ਗਏ ਡਾਟਾ ਅਨੁਸਾਰ ਪਿਛਲੇ ਸਾਲ ਰਿਟਾਇਰ ਹੋਏ ਕੈਨੇਡੀਅਨਜ਼ ਦੀ ਗਿਣਤੀ 50% ਤੱਕ ਪਹੁੰਚ ਗਈ ਹੈ। ਅਰਥਸ਼ਾਸਤਰੀਆਂ ਵੱਲੋਂ ਦਿੱਤੀ ਗਈ ਚੇਤਾਵਨੀ ਅਨੁਸਾਰ ਇਸ ਰੁਝਾਨ ਵਿੱਚ ਕੋਈ ਕਮੀ ਆਉਣ ਦੀ ਸੰਭਾਵਨਾ ਨਹੀਂ ਹੈ।
ਸਟੈਟੇਸਟਿਕਸ ਕੈਨੇਡਾ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜੇ ਅਨੁਸਾਰ ਪਿਛਲੇ 12 ਮਹੀਨਿਆਂ ਵਿੱਚ 307,000 ਕੈਨੇਡੀਅਨਜ਼ ਰਿਟਾਇਰ ਹੋਏ, ਜੋ ਕਿ ਇੱਕ ਸਾਲ ਪਹਿਲਾਂ ਰਿਟਾਇਰ ਹੋਏ 233,000 ਕੈਨੇਡੀਅਨਾਂ ਨਾਲੋਂ ਵੱਧ ਸਨ।ਇਸ ਤੋਂ ਬਾਅਦ ਤੋਂ ਵੀ ਸਟੈਟੇਸਟਿਕਸ ਕੈਨੇਡਾ ਦੀ ਰਿਪੋਰਟ ਅਨੁਸਾਰ ਅਗਸਤ ਵਿੱਚ 11·9% ਪਰਮਾਨੈਂਟ ਇੰਪਲੌਈਸ ਨੇ ਅਗਲੇ 12 ਮਹੀਨਿਆਂ ਵਿੱਚ ਆਪਣੀਆਂ ਨੌਕਰੀਆਂ ਛੱਡਣ ਦਾ ਫੈਸਲਾ ਕੀਤਾ।
ਐਨਟਿਊਨਜ਼ ਨੇ ਆਖਿਆ ਕਿ ਕੋਵਿਡ-19 ਮਹਾਂਮਾਰੀ ਦੌਰਾਨ ਵੀ ਇਹ ਸਿਲਸਿਲਾ ਚੱਲਦਾ ਰਿਹਾ ਤੇ ਇਹ ਰੁਝਾਨ ਮਹਾਂਮਾਰੀ ਤੋਂ ਪਹਿਲਾਂ ਵੀ ਬਣਿਆ ਹੋਇਆ ਸੀ। ਉਨ੍ਹਾਂ ਆਖਿਆ ਕਿ ਆਗਸਤ 2019 ਤੇ ਅਗਸਤ 2020 ਦਰਮਿਆਨ 273,000 ਕੈਨੇਡੀਅਨ ਰਿਟਾਇਰ ਹੋਏ।ਕੈਨੇਡੀਅਨ ਸੈਂਟਰ ਫੌਰ ਪਾਲਿਸੀ ਆਲਟਰਨੇਟਿਵਜ਼ ਦੇ ਚੀਫ ਇਕਨੌਮਿਸਟ ਡੇਵਿਡ ਮੈਕਡੌਨਲਡ ਨੇ ਤਰਕ ਦਿੱਤਾ ਕਿ ਰਿਟਾਇਰਮੈਂਟ ਦਾ ਹੜ੍ਹ ਆਉਣ ਪਿੱਛੇ ਕਾਰਨ ਜਨਸੰਖਿਅਕ ਜਾਂ ਕੋਵਿਡ ਦਾ ਲਮਕ ਜਾਣਾ ਨਹੀਂ ਸੀ।ਜੇ ਇਹ ਸੱਭ ਨਾ ਹੁੰਦਾ ਤਾਂ ਸ਼ਾਇਦ ਕੁੱਝ ਲੋਕ ਕੰਮ ਕਰਦੇ ਰਹਿ ਵੀ ਸਕਦੇ ਸਨ ਜਾਂ ਘੱਟੋ ਘੱਟ ਇਸ ਬਾਰੇ ਸੋਚ ਸਕਦੇ ਸਨ।
ਮੈਕਡੌਨਲਡ ਨੇ ਆਖਿਆ ਕਿ ਸੱਭ ਤੋਂ ਵੱਧ ਰਿਟਾਇਰ ਅਧਿਆਪਕਾਂ ਤੇ ਨਰਸਾਂ ਹੋਈਆਂ। ਉਨ੍ਹਾਂ ਆਖਿਆ ਕਿ ਭਾਵੇਂ ਰਿਟਾਇਰਮੈਂਟ ਦਾ ਕਾਰਨ ਕੋਈ ਵੀ ਹੋਵੇ ਪਰ ਕੈਨੇਡੀਅਨ ਅਰਥਚਾਰੇ ਨੂੰ ਵਿਕਸਤ ਕਰਨ ਤੇ ਚੱਲਦਾ ਰੱਖਣ ਦਾ ਉਪਾਅ ਦਮਦਾਰ ਇਮੀਗ੍ਰੇਸ਼ਨ ਹੀ ਹੈ। ਉਨ੍ਹਾਂ ਆਖਿਆ ਕਿ ਸਾਡੇ ਕੈਨੇਡਾ ਵਿੱਚ ਜਨਮ ਦਰ ਬਹੁਤ ਘੱਟ ਹੈ। ਐਨਟਿਊਨਜ਼ ਨੇ ਵੀ ਇਮੀਗ੍ਰੇਸ਼ਨ ਨੂੰ ਮੌਲਿਕ ਤੌਰ ਉੱਤੇ ਸਿਹਤਮੰਦ ਤੇ ਅਰਥਚਾਰੇ ਦਾ ਵਿਕਾਸ ਕਰਨ ਲਈ ਜ਼ਰੂਰੀ ਕਾਰਕ ਦੱਸਿਆ।ਉਨ੍ਹਾਂ ਆਖਿਆ ਕਿ ਭਾਵੇਂ ਕੈਨੇਡਾ ਦੀ ਜਨਮ ਦਰ ਵਿੱਚ ਰਾਤੋ ਰਾਤ ਸੁਧਾਰ ਹੋ ਜਾਵੇ ਪਰ ਇਹ ਲੇਬਰ ਦੀ ਮੌਜੂਦਾ ਘਾਟ ਨੂੰ ਖ਼ਤਮ ਨਹੀਂ ਕਰ ਸਕੇਗਾ।