ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤੀ ਮੂਲ ਦੀ ਰਿਤੂ ਖੁੱਲਰ ਐਲਬਰਟਾ ਦੇ ਨਵੇਂ ਚੀਫ਼ ਜਸਟਿਸ ਹੋਣਗੇ। ਰਿਤੂ ਨੂੰ 2017 ਵਿੱਚ ਕੋਰਟ ਆਫ਼ ਕੁਈਨਜ਼ ਬੈਂਚ ਆਫ਼ ਐਲਬਰਟਾ ਨਿਯੁਕਤ ਕੀਤਾ ਗਿਆ ਸੀ ਅਤੇ ਫਿਰ 2018 ਵਿੱਚ ਕੋਰਟ ਆਫ਼ ਅਪੀਲ ਆਫ਼ ਐਲਬਰਟਾ ਨਿਯੁਕਤ ਕੀਤਾ ਗਿਆ ਸੀ।
ਰਿਤੂ ਨੇ ਕੈਥਰੀਨ ਫਰੇਜ਼ਰ ਤੋਂ ਬਾਅਦ ਇਹ ਅਹੁਦਾ ਸੰਭਾਲਿਆ ਹੈ। ਖੁੱਲਰ ਦਾ ਜਨਮ 1964 ਵਿੱਚ ਐਡਮੰਟਨ ਤੋਂ 660 ਕਿਲੋਮੀਟਰ ਦੂਰ ਫੋਰਟ ਵਰਮਿਲੀਅਨ ਨਾਮ ਦੇ ਇਕ ਛੋਟੇ ਜਿਹੇ ਪਿੰਡ ਵਿੱਚ ਹੋਇਆ। ਰਿਤੂ ਦੇ ਮਾਤਾ-ਪਿਤਾ ਭਾਰਤ ਤੋਂ ਕੈਨੇਡਾ ਆ ਕੇ ਵਸੇ ਸਨ।
ਰਿਤੂ ਨੇ ਐਲਬਰਟਾ ਯੂਨੀਵਰਸਿਟੀ ਤੋਂ ਬੈਚਲਰ ਆਫ਼ ਆਰਟਸ ਦੀ ਡਿਗਰੀ ਅਤੇ ਟੋਰੌਂਟੋ ਯੂਨੀਵਰਸਿਟੀ ਤੋਂ ਲਾਅ ਦੀ ਡਿਗਰੀ ਹਾਸਲ ਕੀਤੀ। ਉਹ ਕੈਨੇਡੀਅਨ ਬਾਰ ਐਸੋਸੀਏਸ਼ਨ ਦੀਆਂ ਕਈ ਕਮੇਟੀਆਂ ਤੋਂ ਇਲਾਵਾ ਨੈਸ਼ਨਲ ਜੁਡੀਸ਼ੀਅਲ ਇੰਸਟੀਚਿਊਟ, ਕੈਨੇਡੀਅਨ ਇੰਸਟੀਚਿਊਟ ਫਾਰ ਐਡਮਿਨਿਸਟ੍ਰੇਸ਼ਨ ਆਫ਼ ਜਸਟਿਸ ਅਤੇ ਲੀਗਲ ਐਜੂਕੇਸ਼ਨ ਸੁਸਾਇਟੀ ਆਫ਼ ਐਲਬਰਟਾ ਵਿੱਚ ਕੰਮ ਕਰ ਚੁੱਕੇ ਹਨ।