ਜਾਪਾਨ ਨੇ ਵੀਰਵਾਰ ਨੂੰ ਦੇਸ਼ ਦੇ ਦੱਖਣੀ ਹਿੱਸੇ ਵਿਚ ਸਥਿਤ ਤਾਨੇਗਾਸ਼ਿਮਾ ਪੁਲਾੜ ਕੇਂਦਰ ਤੋਂ ਖੁਫੀਆ ਜਾਣਕਾਰੀ ਇਕੱਠੀ ਕਰਨ ਵਾਲੇ ਰਾਡਾਰ ਉਪਗ੍ਰਹਿ ਨੂੰ ਲਿਜਾ ਰਹੇ ਰਾਕੇਟ ਨੂੰ ਲਾਂਚ ਕੀਤਾ। ਲਾਂਚ ਕਰਨ ਵਾਲੀ ਕੰਪਨੀ ਮਿਤਸੁਬੀਸ਼ੀ ਹੈਵੀ ਇੰਡਸਟਰੀਜ਼ ਲਿਮਟਿਡ ਨੇ ਕਿਹਾ ਕਿ ਇੰਟੈਲੀਜੈਂਸ ਗੈਦਰਿੰਗ ਸੈਟੇਲਾਈਟ (IGS)-7 ਪੁਲਾੜ ਯਾਨ ਨੂੰ ਲਿਜਾ ਰਹੇ ਨੰਬਰ 46 H2A ਰਾਕੇਟ ਨੇ ਸਥਾਨਕ ਸਮੇਂ ਮੁਤਾਬਕ ਸਵੇਰੇ 10:50 ਵਜੇ ਦੱਖਣ-ਪੱਛਮੀ ਸੂਬੇ ਕਾਗੋਸ਼ੀਮਾ ਦੇ ਪੁਲਾੜ ਕੇਂਦਰ ਤੋਂ ਉਡਾਣ ਭਰੀ।
ਕੰਪਨੀ ਨੇ ਕਿਹਾ ਕਿ ਲਾਂਚ ਦੇ ਲਗਭਗ 20 ਮਿੰਟ ਬਾਅਦ ਪੁਲਾੜ ਯਾਨ ਆਪਣੀ ਯੋਜਨਾਬੱਧ ਔਰਬਿਟ ਵਿੱਚ ਦਾਖ਼ਲ ਹੋ ਗਿਆ ਅਤੇ IGS-5 ਦੀ ਥਾਂ ਲਵੇਗਾ। ਖ਼ਰਾਬ ਮੌਸਮ ਕਾਰਨ ਲਾਂਚਿੰਗ ਵਿੱਚ ਇੱਕ ਦਿਨ ਦੀ ਦੇਰੀ ਹੋਈ। ਕੈਬਨਿਟ ਸੈਟੇਲਾਈਟ ਇੰਟੈਲੀਜੈਂਸ ਸੈਂਟਰ ਨੇ ਦੱਸਿਆ ਕਿ ਰਾਡਾਰ ਉਪਗ੍ਰਹਿ ਆਪਣੇ ਇਲੈਕਟ੍ਰੋਮੈਗਨੈਟਿਕ ਟ੍ਰੈਕਿੰਗ ਸਿਸਟਮ ਨਾਲ ਰਾਤ ਨੂੰ ਅਤੇ ਨਾਲ ਹੀ ਖ਼ਰਾਬ ਮੌਸਮ ‘ਚ ਵੀ ਜ਼ਮੀਨ ਦੀਆਂ ਤਸਵੀਰਾਂ ਲੈ ਸਕਦਾ ਹੈ।