ਸ਼ੁੱਕਰਵਾਰ ਤੋਂ ਚੀਨ, ਹੌਂਗਕੌਂਗ ਅਤੇ ਮਕਾਓ ਤੋਂ ਕੈਨੇਡਾ ਆਉਣ ਵਾਲੇ ਹਰੇਕ ਯਾਤਰੀ ਲਈ ਸਫ਼ਰ ਤੋਂ ਪਹਿਲਾਂ ਹੁਣ ਕੋਵਿਡ-19 ਦੇ ਟੈਸਟ ਦੀ ਨੈਗਟਿਵ ਰਿਪੋਰਟ ਪ੍ਰਦਾਨ ਕਰਨਾ ਜ਼ਰੂਰੀ ਨਹੀਂ ਹੋਵੇਗਾ। ਫ਼ੈਡਰਲ ਸਰਕਾਰ ਨੇ ਚੀਨ ਵਿਚ ਕੋਵਿਡ ਕੇਸਾਂ ਦੇ ਵਾਧੇ ਅਤੇ ਉੱਥੋਂ ਇਸ ਬਾਰੇ ਮਿਲ ਰਹੀ ਸੀਮਤ ਜਾਣਕਾਰੀ ਦੇ ਮੱਦੇਨਜ਼ਰ ਜਨਵਰੀ ਮਹੀਨੇ ਵਿਚ ਇਹ ਅਸਥਾਈ ਉਪਾਅ ਲਾਗੂ ਕੀਤੇ ਸਨ। ਅਮਰੀਕਾ ਅਤੇ ਕੁਝ ਹੋਰ ਦੇਸ਼ਾਂ ਨੇ ਵੀ ਇਸੇ ਤਰ੍ਹਾਂ ਦੀ ਨੀਤੀ ਅਪਣਾਈ ਸੀ।
ਪਬਲਿਕ ਹੈਲਥ ਏਜੰਸੀ ਔਫ਼ ਕੈਨੇਡਾ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਟੈਸਟਿੰਗ ਸ਼ਰਤ ਹਟਾਏ ਜਾਣ ਤੋਂ ਬਾਅਦ ਕੈਨੇਡਾ ਵਿਚ ਕੋਈ ਵੀ ਕੋਵਿਡ ਸਬੰਧੀ ਬਾਰਡਰ ਉਪਾਅ ਨਹੀਂ ਹੋਣਗੇ।