ਕੈਨੇਡਾ ਸਰਕਾਰ ਨੇ 10 ਦਿਨਾਂ ਵਿੱਚ ਹੀ ਦੋ ਐਕਸਪ੍ਰੈਸ ਐਂਟਰੀ ਡਰਾਅ ਕੱਢ ਦਿੱਤੇ, ਜਿਸ ਰਾਹੀਂ 14 ਹਜ਼ਾਰ ਪਰਵਾਸੀਆਂ ਨੂੰ PR ਲਈ ਸੱਦਾ ਪੱਤਰ ਭੇਜਿਆ ਗਿਆ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਆਮ ਤੌਰ ‘ਤੇ 15 ਦਿਨ ਬਾਅਦ ਐਕਸਪ੍ਰੈਸ ਐਂਟਰੀ ਡਰਾਅ ਕੱਢੇ ਜਾਂਦੇ ਨੇ, ਪਰ ਇਸ ਵਾਰ ਹਫ਼ਤੇ ਬਾਅਦ ਹੀ ਡਰਾਅ ਕੱਢ ਦਿੱਤਾ। ਇਸ ਦੇ ਚਲਦਿਆਂ ਇੱਕ ਹਫ਼ਤਾ ਪਹਿਲਾਂ 7 ਹਜ਼ਾਰ ਪਰਵਾਸੀਆਂ ਨੂੰ ਪੀ.ਆਰ. ਲਈ ਸੱਦਾ ਪੱਤਰ ਭੇਜੇ ਗਏ ਸੀ ਤੇ ਹੁਣ ਦੂਜਾ ਡਰਾਅ ਕੱਢਦੇ ਹੋਏ ਹਜ਼ਾਰ ਹੋਰ ਪਰਵਾਸੀਆਂ ਨੂੰ ਵੀ ਪੱਕੇ ਕਰਨ ਵੱਲ ਕਦਮ ਚੁੱਕ ਦਿੱਤਾ।
ਦੱਸ ਦਈਏ ਕਿ 2023 ਵਿੱਚ ਕੱਢਿਆ ਗਿਆ ਇਹ 8ਵਾਂ ਐਕਸਪ੍ਰੈਸ ਐਂਟਰੀ ਡਰਾਅ ਹੈ। ਇਮੀਗ੍ਰੇਸ਼ਨ ਰਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਆਮ ਤੌਰ ‘ਤੇ ਐਕਸਪ੍ਰੈਸ ਐਂਟਰੀ ਦੇ 3500 ਸੱਦਾ ਪੱਤਰ ਭੇਜੇ ਜਾਂਦੇ ਹਨ। ਇਸ ਤੋਂ ਪਹਿਲਾਂ 2021 ਦੌਰਾਨ 27 ਹਜ਼ਾਰ ਪਰਵਾਸੀਆਂ ਨੂੰ ਪੀ.ਆਰ. ਲਈ ਸੱਦਾ ਪੱਤਰ ਭੇਜੇ ਗਏ ਸੀ। ਮੰਤਰਾਲੇ ਵੱਲੋਂ ਲਗਾਤਾਰ ਵੱਡੇ ਡਰਾਅ ਕੱਢੇ ਜਾਣ ਨਾਲ ਸਕੋਰ ਵਿੱਚ ਲਗਾਤਾਰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਇਸ ਵਾਰ ਡਰਾਅ 484 ਅੰਕਾਂ ‘ਤੇ ਰਿਹਾ, ਬੀਤੇ ਮੰਗਲਵਾਰ 490 ਅੰਕਾਂ ਵਾਲੇ ਬਿਨੈਕਾਰਾਂ ਨੂੰ ਇਨਵੀਟੇਸ਼ਨ ਭੇਜੇ ਗਏ ਸਨ।
ਇਸ ਵਾਰ ਡਰਾਅ 484 ਅੰਕਾਂ ‘ਤੇ ਰਿਹਾ ਅਤੇ 7000 ਬਿਨੈਕਾਰਾਂ ਨੂੰ ਇਨਵੀਟੇਸ਼ਨ ਭੇਜੇ ਗਏ। ਐਕਸਪ੍ਰੈਸ ਐਂਟਰੀ ਦੇ ਡਰਾਅ ਵਧੇਰੇ ਅੰਕਾਂ ‘ਤੇ ਆਉਣ ਕਾਰਨ ਬਹੁਤ ਸਾਰੇ ਬਿਨੈਕਾਰਾਂ ਦੇ ਹੱਥ ਨਿਰਾਸ਼ਾ ਲੱਗ ਰਹੀ ਸੀ ਕਿਉਂਕਿ ਬਹੁਤੇ ਵਿਦਿਆਰਥੀਆਂ ਦੇ ਅੰਕ 500 ਤੋਂ ਹੇਠਾਂ ਹਨ। ਇਸ ਸਾਲ ਦੇ ਡਰਾਅ 500 ਤੋਂ ਉੱਪਰ ਹੀ ਰਹਿ ਰਹੇ ਸੀ।