ਐਡਮਿੰਟਨ ਪੁਲਿਸ ਨੇ ਪੂਰੀ ਕਾਮਯਾਬੀ ਸਾਫਲਤਾਪੂਰਵਕ 6 ਪੰਜਾਬੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਬਿਜ਼ਨਸਮੈਨਾਂ ਨੂੰ ਧਮਕੀਆਂ ਦੇਣ ਅਤੇ ਫਿਰੌਤੀਆਂ ਮੰਗਣ ਦੇ ਮਾਮਲਿਆਂ ਵਿੱਚ ਸ਼ਾਮਿਲ ਸਨ। ਇਸ ਗ੍ਰਿਫਤਾਰੀ ਦੌਰਾਨ ਪ੍ਰੋਜੈਕਟ ਗੈਸ ਲਾਈਟ ਤਹਿਤ ਜਸ਼ਨਦੀਪ ਕੌਰ, ਗੁਰਕਰਨ ਸਿੰਘ, ਮਾਨਵ ਹੀਰ, ਪਰਮਿੰਦਰ ਸਿੰਘ, ਦੇਵਨੂਰ ਅਸਟ ਅਤੇ ਇੱਕ 17 ਸਾਲਾ ਨੌਜਵਾਨ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਇਕ 34 ਸਾਲਾ ਮਨਿੰਦਰ ਧਾਲੀਵਾਲ ਦੇ ਨਾਮ ਉੱਤੇ ਕੈਨੇਡਾ ਭਰ ਵਿੱਚ ਵਾਰੰਟ ਜਾਰੀ ਕੀਤਾ ਗਿਆ ਹੈ, ਜਿਸ ਨੂੰ ਇਸ ਸੰਗਠਿਤ ਗ੍ਰੁੱਪ ਦਾ ਮੁੱਖ ਆਰੋਪੀ ਮੰਨਿਆ ਜਾ ਰਿਹਾ ਹੈ। ਇਹਨਾਂ ਉੱਪਰ ਕੁੱਲ 54 ਅਪਰਾਧਿਕ ਕੇਸ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚ ਫਿਰੌਤੀ ਮੰਗਣਾ, ਗੋਲੀਆਂ ਚਲਾਉਣਾ, ਹਮਲਾ ਕਰਨਾ ਅਤੇ ਹਥਿਆਰਾਂ ਨਾਲ ਹਮਲੇ ਆਦਿ ਸ਼ਾਮਿਲ ਹਨ।
ਪੁਲਿਸ ਨੇ ਕਿਹਾ ਕਿ ਮਨਿੰਦਰ ਧਾਲੀਵਾਲ ਦੀ ਤਲਾਸ਼ ਜਾਰੀ ਹੈ ਅਤੇ ਉਸਨੂੰ ਲੱਭਣ ਲਈ ਫੈਡਰਲ ਏਜੰਸੀਆਂ ਨਾਲ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ। ਜੇਕਰ ਕਿਸੇ ਕੋਲ ਵੀ ਉਸ ਦੀ ਜਾਣਕਾਰੀ ਹੋਵੇ ਤਾਂ ਉਹ 780-391-4279 ਨੰਬਰ ਤੇ ਪੁਲਿਸ ਨੂੰ ਸੂਚਿਤ ਕਰ ਸਕਦੇ ਹਨ ਜਾਂ ਕ੍ਰਾਈਮ ਸਟੋਪਰ ਨੂੰ 1-800-222-8477 ਤੇ ਫ਼ੋਨ ਕਰ ਸਕਦੇ ਹਨ। ਇੱਥੇ ਤੱਕ ਕਿ projectgaslight@edmontonpolice.ca ਉੱਪਰ ਵੀ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ।
ਪੁਲਿਸ ਨੇ ਇਹ ਵੀ ਸੂਚਿਤ ਕੀਤਾ ਹੈ ਕਿ ਮਨਿੰਦਰ ਧਾਲੀਵਾਲ ਆਪਣਾ ਹੁਲੀਆ ਬਦਲ ਸਕਦਾ ਹੈ ਅਤੇ ਉਹ ਇਸ ਮਾਮਲੇ ਵਿੱਚ ਹੋਰ ਸੂਚਨਾਵਾਂ ਸਾਂਝੀਆਂ ਕਰਨ ਲਈ ਜਾਗਰੂਕ ਰਹੇ।
ਪੁਲਿਸ ਨੇ ਇਸ ਗ੍ਰਿਫਤਾਰੀ ਨੂੰ ਇੱਕ ਵੱਡੀ ਕਾਮਯਾਬੀ ਦੱਸਿਆ ਹੈ ਅਤੇ ਕਿਹਾ ਹੈ ਕਿ ਇਹ ਪ੍ਰੋਜੈਕਟ ਸਫਲ ਰਹੇਗਾ।