ਨਵੀ ਦਿੱਲੀ,ਭਾਰਤ (ਕੁਲਤਰਨ ਸਿੰਘ ਪਧਿਆਣਾ) : ਭਾਰਤ ਸਰਕਾਰ ਵਿਦੇਸ਼ਾ ਚ ਖੇਤੀ ਕਾਨੂੰਨਾ ਦਾ ਵਿਰੋਧ ਅਤੇ ਮੁਜਾਹਰੇ ਕਰਨ ਵਾਲੇ ਲੋਕਾ ਦੀ ਸ਼ਨਾਖਤ ਕਰਕੇ ਵੀਜੇ(Long term) ਅਤੇ OCI ਕਾਰਡ ਰੱਦ ਕਰਨ ਦੀ ਕਾਰਵਾਈ ਕਰ ਰਹੀ ਹੈ । ਭਾਰਤ ਸਰਕਾਰ ਨੇ ਘੱਟੋ-ਘੱਟ 12 ਅਜਿਹੇ ਲੋਕਾਂ ਦੀ ਸ਼ਨਾਖਤ ਕੀਤੀ ਹੈ। ਭਾਰਤ ਸਰਕਾਰ ਅਜਿਹੇ ਲੋਕਾਂ ਨੂੰ ਭਵਿੱਖ ਚ ਭਾਰਤ ਵਿੱਚ ਦਾਖਲ ਹੋਣ ਤੋ ਰੋਕੇਗੀ ਤੇ ਵਾਪਸ ਮੋੜੇਗੀ। ਵਿਦੇਸ਼ਾ ਚ ਮੌਜੂਦ ਭਾਰਤੀ ਸਫਾਰਤ ਖਾਨਿਆਂ ਨੂੰ ਇਸ ਸਬੰਧੀ ਜਾਣਕਾਰੀ ਇੱਕਠੀ ਕਰਨ ਲਈ ਕਿਹਾ ਗਿਆ ਹੈ । ਰੱਦ ਹੋਏ ਵੀਜੇ ਅਤੇ OCI ਕਾਰਡਾ ਦੀ ਵਧੇਰੇ ਗਿਣਤੀ ਕੈਨੇਡਾ ਨਾਲ ਸਬੰਧਤ ਦੱਸੀ ਜਾ ਰਹੀ ਹੈ। ਭਾਰਤ ਸਰਕਾਰ ਨੇ ਹਾਲੇ ਇਹੋ ਜਿਹੇ ਲੋਕਾ ਦੇ ਨਾਮ ਜਨਤਕ ਨਹੀਂ ਕੀਤੇ ਹਨ ਪਰ ਇਹ ਗਿਣਤੀ ਘੱਟੋ ਘੱਟ 12 ਦੱਸੀ ਜਾ ਰਹੀ ਹੈ । ਇਹ ਵੀ ਦੱਸਣਯੋਗ ਹੈ ਕਿ ਅੰਤਰ-ਰਾਸ਼ਟਰੀ ਵਿਦਿਆਰਥੀਆ ੳੱਤੇ ਵੀ ਸਰਕਾਰ ਵਿਦੇਸ਼ਾ ਚ ਨਜ਼ਰ ਰੱਖ ਰਹੀ ਹੈ । ਗੌਰਤਲਬ ਹੈ ਕਿ ਪਹਿਲਾਂ ਭਾਰਤ ਸਰਕਾਰ ਵੱਲੋ ਵਿਦੇਸ਼ੀ ਸਿੱਖਾ ਦੀ ਕਾਲੀ ਸੂਚੀ ਖਤਮ ਕਰਨ ਦੀ ਵਾਰ-ਵਾਰ ਗੱਲ ਦੁਹਰਾਈ ਜਾਂਦੀ ਸੀ ਪਰ ਹੁਣ ਇੱਕ ਨਵੀਂ ਸੂਚੀ ਕਿਸਾਨੀ ਬਿਲਾ ਦੇ ਵਿਰੋਧੀਆਂ ਦੀ ਬਣਾਉਣ ਦੀ ਗੱਲ ਸਾਹਮਣੇ ਆ ਗਈ ਹੈ।