ਕੋਰੋਨਾ ਦੇ ਨਵੇਂ ਵੇਰੀਐਂਟ ਨੇ ਵਧਾਈ ਦੁਨੀਆ ਭਰ ‘ਚ ਚਿੰਤਾ, ਫਾਈਜ਼ਰ ਦਾ ਦਾਅਵਾ-100 ਦਿਨਾਂ ਦੇ ਵਿੱਚ-ਵਿੱਚ ਤਿਆਰ ਕਰਾਂਗੇ ਨਵੇ ਵੇਰੀਐਟ ਖਿਲਾਫ ਟੀਕਾ
Washington: Pharmaceutical companies Pfizer and Bioentech say they will develop a new vaccine against a new variant of the corona virus, Omicron, in just 100 days. The two companies said in a statement on Friday that they were not sure if the vaccine was capable of protecting the corona virus variant from Omicron, but that they would develop a new vaccine against the variant in 100 days.
The World Health Organization (WHO) also said in a statement that a new variant of the corona virus B1.1.529, found in South Africa, was “worrying” and was named after the omicron Greek alphabet. According to the statement, Pfizer and Bioentech said they expect more data on Omicron in the next two weeks and found that it differs significantly from previous variants.
The statement said that the pharmaceutical companies have underlined that they had started work several months ago to develop a new vaccine. He said his vaccine is currently able to adapt within 6 weeks and he is able to prepare the initial batch within 100 days.
ਕੋਰੋਨਾ ਦੇ ਨਵੇਂ ਵੇਰੀਐਂਟ ਨੇ ਵਧਾਈ ਦੁਨੀਆ ਭਰ ‘ਚ ਚਿੰਤਾ, ਫਾਈਜ਼ਰ ਦਾ ਦਾਅਵਾ-100 ਦਿਨਾਂ ਦੇ ਵਿੱਚ-ਵਿੱਚ ਤਿਆਰ ਕਰਾਂਗੇ ਨਵੇ ਵੇਰੀਐਟ ਖਿਲਾਫ ਟੀਕਾ
ਵਾਸ਼ਿੰਗਟਨ : ਫਾਰਮਾਸਿਊਟੀਕਲ ਕੰਪਨੀਆਂ ਫਾਈਜ਼ਰ ਤੇ ਬਾਇਓਐਨਟੈਕ ਨੇ ਕਿਹਾ ਕਿ ਉਹ ਸਿਰਫ 100 ਦਿਨਾਂ ਦੇ ਅੰਦਰ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮਿਕਰੋਨ ਖ਼ਿਲਾਫ਼ ਨਵਾਂ ਟੀਕਾ ਵਿਕਸਿਤ ਕਰ ਲੈਣਗੇ। ਦੋਵਾਂ ਕੰਪਨੀਆਂ ਨੇ ਸ਼ੁੱਕਰਵਾਰ ਨੂੰ ਜਾਰੀ ਇਕ ਬਿਆਨ ‘ਚ ਕਿਹਾ ਹੈ ਕਿ ਇਸ ਗੱਲ ਤੇ ਭਰੋਸਾ ਨਹੀਂ ਹੈ ਕਿ ਕੋਰੋਨਾ ਵਾਇਰਸ ਦੇ ਵੇਰੀਐਂਟ ਓਮਿਕਰੋਨ ਤੋਂ ਬਚਾਉਣ ‘ਚ ਉਸ ਦਾ ਟੀਕਾ ਸਮਰੱਥ ਵੀ ਹੈ ਜਾਂ ਨਹੀਂ ਪਰ ਉਹ 100 ਦਿਨਾਂ ‘ਚ ਵੇਰੀਐਂਟ ਖ਼ਿਲਾਫ਼ ਇਕ ਨਵਾਂ ਟੀਕਾ ਵਿਕਸਿਤ ਕਰ ਲੈਣਗੀਆਂ।
ਵਿਸ਼ਵ ਸਿਹਤ ਸੰਗਠਨ ਨੇ ਵੀ ਇਕ ਬਿਆਨ ‘ਚ ਕਿਹਾ ਕਿ ਦੱਖਣੀ ਅਫਰੀਕਾ ‘ਚ ਪਾਇਆ ਗਿਆ ਕੋਰੋਨਾ ਵਾਇਰਸ ਬੀ.1.1.529 ਦਾ ਨਵਾਂ ਵੇਰੀਐਂਟ ਚਿੰਤਾਜਨਕ ਹੈ ਅਤੇ ਇਸ ਦਾ ਨਾਮ ਓਮਿਕਰੋਨ ਗ੍ਰੀਕ ਵਰਣਮਾਲਾ ਤੋਂ ਰੱਖਿਆ ਗਿਆ ਹੈ। ਬਿਆਨ ਅਨੁਸਾਰ ਫਾਈਜ਼ਰ ਅਤੇ ਬਾਇਓਐਨਟੈਕ ਨੇ ਕਿਹਾ ਕਿ ਉਹ ਆਗਾਮੀ ਦੋ ਹਫ਼ਤਿਆਂ ‘ਚ ਓਮਿਕਰੋਮ ਬਾਰੇ ਹੋਰ ਡਾਟਾ ਦੀ ਉਮੀਦ ਕਰਦੇ ਹਨ ਤੇ ਇਹ ਦੇਖਿਆ ਗਿਆ ਹੈ ਕਿ ਇਹ ਪਹਿਲਾਂ ਪਾਏ ਗਏ ਵੇਰੀਐਂਟ ਤੋਂ ਕਾਫ਼ੀ ਅਲੱਗ ਹੈ।
ਬਿਆਨ ‘ਚ ਕਿਹਾ ਕਿ ਦਵਾਈ ਕੰਪਨੀਆਂ ਨੇ ਇਸ ਗੱਲ ਨੂੰ ਰੇਖਾਂਕਿਤ ਕੀਤਾ ਹੈ ਕਿ ਉਨ੍ਹਾਂ ਨੇ ਨਵੇਂ ਟੀਕੇ ਨੂੰ ਵਿਕਸਿਤ ਕਰਨ ਲਈ ਕਈ ਮਹੀਨੇ ਪਹਿਲਾਂ ਹੀ ਕੰਮ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਨੇ ਕਿਹਾ ਉਨ੍ਹਾਂ ਦਾ ਟੀਕਾ ਮੌਜੂਦਾ ਸਮੇਂ ‘ਚ 6 ਹਫ਼ਤਿਆਂ ਦੇ ਅੰਦਰ ਖ਼ੁਦ ਨੂੰ ਅਨੁਕੂਲ ਕਰਨ ਤੇ ਉਹ 100 ਦਿਨਾਂ ਦੇ ਅੰਦਰ ਸ਼ੁਰੂਆਤੀ ਬੈਚ ਨੂੰ ਤਿਆਰ ਕਰਨ ‘ਚ ਸਮਰੱਥ ਹਨ।