ਭਾਰਤੀ ਮੂਲ ਦੇ ਜੋੜੇ ਨੂੰ ਕੂਟਸ ਬਾਰਡਰ ਰਾਂਹੀ ਕੈਨੇਡਾ ਕੋਕੀਨ ਸਮੱਗਲ ਕਰਨ ਦੇ ਦੋਸ਼ ਹੇਠ ਸੁਣਾਈ ਗਈ ਸਜ਼ਾ
LETHBRIDGE, AB (Kultaran Singh Padhiana): An Indian-American couple living in the United States has been sentenced to ten years and nine years in prison, for smuggling cocaine into Canada through Canada’s Coots border. The sentence was handed down by a Canadian court for trying to smuggle 99.5 kg of cocaine.
Gurminder Toor and Kirandeep Toor were intercepted by the Canada Border Services Agency (CBSA) at Coots Border in December 2017 and were on their way to Airdrie (Alberta) from California via their commercial truck trailer. A total of 99.5 kg of cocaine valued 5 million to 8 million was recovered from the truck.
Gurminder Toor has been sentenced to 10 years and Kirandeep to 9 years in prison. Kirandeep is currently pregnant. Gurminder Toor, a US citizen, will be deported to the US and Kirandeep Toor, whose US green card has expired, will be deported to India.
LETHBRIDGE, AB (ਕੁਲਤਰਨ ਸਿੰਘ ਪਧਿਆਣਾ): ਕੈਨੇਡਾ ਦੇ ਕੂਟਸ ਬਾਰਡਰ ਰਾਂਹੀ ਕੈਨੇਡਾ ਚ ਕੋਕੀਨ ਸਮੱਗਲ ਕਰਨ ਦੇ ਦੋਸ਼ ਹੇਠ ਅਮਰੀਕਾ ਦੇ ਵਸਨੀਕ ਭਾਰਤੀ ਮੂਲ ਦੇ ਜੋੜੇ ਨੂੰ ਕ੍ਰਮਵਾਰ ਦਸ ਸਾਲ ਅਤੇ ਨੋ ਸਾਲ ਦੀ ਸਜਾ ਸੁਣਾਈ ਗਈ ਹੈ। ਕੈਨੇਡੀਅਨ ਅਦਾਲਤ ਵੱਲੋ ਇਹ ਸਜ਼ਾ 99.5 ਕਿਲੋ ਕੋਕੀਨ ਸਮੱਗਲ ਕਰਨ ਦੀ ਕੋਸ਼ਿਸ਼ ਹੇਠ ਸੁਣਾਈ ਗਈ ਹੈ।
ਗੁਰਮਿੰਦਰ ਤੂਰ ਤੇ ਕਿਰਨਦੀਪ ਤੂਰ ਨੂੰ ਦਸੰਬਰ 2017 ਚ ਕੈਨੇਡਾ ਬਾਰਡਰ ਸਰਵਿਸਜ਼ ਐਜੰਸੀ (ਸੀਬੀਐਸਏ) ਵਲੋਂ ਕੂਟਸ ਬਾਰਡਰ ਉਤੇ ਰੋਕਿਆ ਗਿਆ ਸੀ ਤੇ ਦੋਨੋਂ ਜਣੇ ਆਪਣੇ ਕਮਰਸ਼ੀਅਲ ਟਰੱਕ ਟਰੇਲਰ ਰਾਂਹੀ ਕੈਲੌਫੋਰਨੀਆ ਤੋਂ ਏਅਰਡਰੀ (ਅਲਬਰਟਾ) ਵਿੱਚ ਡਿਲੀਵਰੀ ਕਰਨ ਜਾ ਰਹੇ ਸਨ। ਇੰਨਾ ਦੇ ਟਰੱਕ ਚ ਵੱਖ-ਵੱਖ ਥਾਵਾਂ ਤੇ ਰੱਖੀ 99.5 ਕਿਲੋ ਕੋਕੀਨ ਜਿਸਦਾ ਮੁੱਲ 5 ਤੋਂ 8 ਮਿਲੀਅਨ ਡਾਲਰ ਬਣਦਾ ਹੈ ਬਰਾਮਦ ਹੋਈ ਸੀ।
ਇਸ ਮਾਮਲੇ ਚ ਗੁਰਮਿੰਦਰ ਤੂਰ ਨੂੰ 10 ਸਾਲ ਤੇ ਕਿਰਨਦੀਪ ਨੂੰ 9 ਸਾਲ ਦੀ ਸਜਾ ਸੁਣਾਈ ਗਈ ਹੈ। ਕਿਰਨਦੀਪ ਇਸ ਵੇਲੇ ਗਰਭਵਤੀ ਵੀ ਹੈ। ਦੱਸਣਯੋਗ ਹੈ ਕਿ ਸਜ਼ਾ ਤੋ ਬਾਅਦ ਗੁਰਮਿੰਦਰ ਤੂਰ ਜੋਕਿ ਅਮਰੀਕੀ ਸਿਟੀਜਨ ਹੈ ਨੂੰ ਅਮਰੀਕਾ ਵਾਪਸ ਅਤੇ ਕਿਰਨਦੀਪ ਤੂਰ ਜਿਸਦਾ ਅਮਰੀਕੀ ਗ੍ਰੀਨ ਕਾਰਡ ਐਕਸਪਾਇਰ ਹੋ ਚੁੱਕਿਆ ਹੈ ਨੂੰ ਭਾਰਤ ਡਿਪੋਰਟ ਕਰ ਦਿੱਤਾ ਜਾਵੇਗਾ ।