(ਸਤਪਾਲ ਸਿੰਘ ਜੌਹਲ)- ਰੰਗਮੰਚ ਸੰਸਥਾ ‘ਪੰਜਾਬੀ ਆਰਟਸ ਐਸੋਸ਼ੀਏਸ਼ਨ ਟੋਰਾਂਟੋਂ’ ਵੱਲੋਂ 24 ਜੁਲਾਈ (ਐਤਵਾਰ) ਨੂੰ ਬਰੈਂਪਟਨ ਦੇ ‘ਲੈਸਟਰ ਬੀ. ਪੀਅਰਸਨ ਥੀਏਟਰ’ ਵਿੱਚ ਨਾਟਕ ਮੇਲਾ ਕਰਵਾਇਆ ਜਾ ਰਿਹਾ ਹੈ। ਸੰਸਥਾ ਦੇ ਮੁਖੀ ਬਲਜਿੰਦਰ ਲੇਲਣਾ ਨੇ ਦੱਸਿਆ ਕਿ ‘ਵੱਡੀਆਂ ਗੱਲਾਂ’ ਬੈਨਰ ਹੇਠ ਹੋ ਰਹੇ ਇਸ ਮੌਕੇ ‘ਗਊ ਮੁੱਖਾ/ਸ਼ੇਰ ਮੁੱਖਾ, ‘ਬੇਬੇ ਸੁੱਤੀ ਪਈ ਏ, ਅਤੇ ਸਟੂਡੈਂਟ ਲਾਈਫ ਤੇ ਅਧਾਰਿਤ ਨਾਟਕਾਂ ਵਿੱਚ ਸਮਾਜਿਕ ਸਰੋਕਾਰਾਂ ਨੂੰ ਬਿਆਨ ਕੀਤਾ ਜਾਵੇਗਾ। ਮਨਜਿੰਦਰ ਬਜਵਾੜਾ, ਰਣਜੋਧ ਸਿੰਘ, ਅਤੇ ਸਰਬਜੀਤ ਸਿੰਘ ਅਰੋੜਾ ਦੇ ਲਿਖੇ ਇਨ੍ਹਾਂ ਨਾਟਕਾਂ ਨੂੰ ਨਵਜੋਤ ਸਿੰਘ ਨਰੂਲਾ, ਜਗਵਿੰਦਰ ਜੱਜ ਤੇ ਪ੍ਰੀਤ ਸੰਘਾ ਦੀ ਨਿਰਦੇਸ਼ਨਾਂ ਹੇਠ ਖੇਡਿਆ ਜਾਵੇਗਾ। ਸ. ਲੇਲਣਾ ਕਿਹਾ ਕਿ ਦਰਸ਼ਕ ਨਾਟਕ ਤੋਂ ਇਲਾਵਾ ਸੰਗੀਤਕ ਵੰਨਗੀਆਂ ਦਾ ਵੀ ਅਨੰਦ ਮਾਣ ਸਕਣਗੇ।