ਬੈਂਕ ਆਫ ਕੈਨੇਡਾ ਦੇ ਗਵਰਨਰ ਨੇ ਇਸ ਸਾਲ ਮਹਿੰਗਾਈ ਦਰ ਵੱਧ ਰਹਿਣ ਦਾ ਦਿੱਤਾ ਸੰਕੇਤ
Bank of Canada Governor Tiff Macklem is saying that the inflation rate in Canada is likely to remain high this year. According to the report released by Statistics Canada on Wednesday, the annual inflation rate in June was recorded at 8·1 percent. While in May it was 7·7 percent. This is the largest annual change since January 1983.
In an interview, Macklem said that inflation will remain the same throughout the year. He said that demand is running two steps ahead of the economy’s ability to produce goods in terms of people, due to which this inflationary pressure will continue.
The increase in the inflation rate last month was mainly attributed to the rise in petrol prices. Macklem said that gas prices have now come down and he expects that a month from now when the National Statistics Agency publishes the inflation rate data for July, a slight decrease in the rate will be recorded.
ਬੈਂਕ ਆਫ ਕੈਨੇਡਾ ਦੇ ਗਵਰਨਰ ਟਿੱਫ ਮੈਕਲਮ ਵੱਲੋਂ ਇਹ ਆਖਿਆ ਜਾ ਰਿਹਾ ਹੈ ਕਿ ਕੈਨੇਡਾ ਵਿੱਚ ਮਹਿੰਗਾਈ ਦਰ ਇਸ ਸਾਲ ਵੱਧ ਹੀ ਰਹਿਣ ਦੀ ਸੰਭਾਵਨਾ ਹੈ।ਬੁੱਧਵਾਰ ਨੂੰ ਸਟੈਟੇਸਟਿਕਸ ਕੈਨੇਡਾ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਮੁਤਾਬਕ ਜੂਨ ਵਿੱਚ ਸਾਲਾਨਾ ਮਹਿੰਗਾਈ ਦਰ 8·1 ਫੀ ਸਦੀ ਦਰਜ ਕੀਤੀ ਗਈ ਜਦਕਿ ਮਈ ਵਿੱਚ ਇਹ 7·7 ਫੀ ਸਦੀ ਸੀ। ਜਨਵਰੀ 1983 ਤੋਂ ਲੈ ਕੇ ਹੁਣ ਤੱਕ ਇਹ ਸੱਭ ਤੋਂ ਵੱਡੀ ਸਾਲਾਨਾ ਤਬਦੀਲੀ ਹੈ।
ਇੱਕ ਇੰਟਰਵਿਊ ਵਿੱਚ ਮੈਕਲਮ ਨੇ ਇਹ ਆਖਿਆ ਕਿ ਮਹਿੰਗਾਈ ਸਾਰਾ ਸਾਲ ਇਸੇ ਤਰ੍ਹਾਂ ਬਣੀ ਰਹੇਗੀ।ਉਨ੍ਹਾਂ ਆਖਿਆ ਕਿ ਲੋਕਾਂ ਦੇ ਹਿਸਾਬ ਨਾਲ ਵਸਤਾਂ ਦਾ ਉਤਪਾਦਨ ਕਰਨ ਦੀ ਅਰਥਚਾਰੇ ਦੀ ਸਮਰੱਥਾ ਨਾਲੋਂ ਡਿਮਾਂਡ ਦੋ ਕਦਮ ਅੱਗੇ ਚੱਲ ਰਹੀ ਹੈ ਜਿਸ ਕਾਰਨ ਮਹਿੰਗਾਈ ਵਾਲਾ ਇਹ ਦਬਾਅ ਬਣਿਆ ਰਹੇਗਾ।
ਪਿਛਲੇ ਮਹੀਨੇ ਮਹਿੰਗਾਈ ਦਰ ਵਿੱਚ ਹੋਣ ਵਾਲੇ ਵਾਧੇ ਦਾ ਕਾਰਨ ਮੁੱਖ ਤੌਰ ਉੱਤੇ ਗੈਸੋਲੀਨ ਦੀਆਂ ਕੀਮਤਾਂ ਵਿੱਚ ਵਾਧਾ ਹੋਣਾ ਦੱਸਿਆ ਗਿਆ। ਮੈਕਲਮ ਨੇ ਆਖਿਆ ਕਿ ਗੈਸ ਦੀਆਂ ਕੀਮਤਾਂ ਵਿੱਚ ਹੁਣ ਕਮੀ ਆਈ ਹੈ ਤੇ ਉਹ ਉਮੀਦ ਕਰਦੇ ਹਨ ਕਿ ਹੁਣ ਤੋਂ ਇੱਕ ਮਹੀਨੇ ਬਾਅਦ ਜਦੋਂ ਨੈਸ਼ਨਲ ਸਟੈਟੇਸਟਿਕਸ ਏਜੰਸੀ ਜੁਲਾਈ ਦੀ ਮਹਿੰਗਾਈ ਦਰ ਦਾ ਡਾਟਾ ਪਬਲਿਸ਼ ਕਰੇਗੀ ਤਾਂ ਇਸ ਦਰ ਵਿੱਚ ਮਾਮੂਲੀ ਕਮੀ ਦਰਜ ਕੀਤੀ ਜਾਵੇਗੀ।