ਰੌਜਰਜ਼ ਦੀਆਂ ਸੇਵਾਵਾਂ ਵਿੱਚ ਪਏ ਵਿਘਣ ਬਾਰੇ ਸੁਣਵਾਈ ਕਰੇਗੀ ਹਾਊਸ ਆਫ ਕਾਮਨਜ਼ ਕਮੇਟੀ
Ottawa: Two hearings will be held today by the Industry Committee of the House of Commons in the matter of Rodgers services being stopped for 15 hours. Several million Canadians were out of service due to the recent outage in Rogers services.
The July 8 outage affected Rogers mobile and internet users, knocked out ATMs, shut down the Interac payments system and prevented calls to 911 services in some Canadian cities.
Rogers executives, Innovation Minister François-Philippe Champagne and Canadian Television and Telecommunications Commission officials will participate in the hearing. The committee wants to find out the reasons for this type of disturbance, its impact and also wants to ensure that such disturbance does not occur in the future.
It is worth mentioning that after this mess, Champagne instructed the major telecom companies of Canada to come forward to help each other during such mess. Apart from this, it was also asked to adopt a communication protocol to better inform Canadians during emergencies.
ਓਟਾਵਾ: ਰੌਜਰਜ਼ ਸੇਵਾਵਾਂ ਨੂੰ 15 ਘੰਟਿਆਂ ਲਈ ਬੰਦ ਕੀਤੇ ਜਾਣ ਦੇ ਮਾਮਲੇ ਵਿੱਚ ਹਾਊਸ ਆਫ਼ ਕਾਮਨਜ਼ ਦੀ ਇੰਡਸਟਰੀ ਕਮੇਟੀ ਵੱਲੋਂ ਅੱਜ ਦੋ ਸੁਣਵਾਈਆਂ ਹੋਣਗੀਆਂ।। ਰੌਜਰਜ਼ ਦੀਆਂ ਸੇਵਾਵਾਂ ਵਿੱਚ ਬੀਤੇ ਦਿਨੀਂ ਆਈ ਇਸ ਦਿੱਕਤ ਕਾਰਨ ਕਈ ਮਿਲੀਅਨ ਕੈਨੇਡੀਅਨਜ਼ ਦਾ ਸੰਚਾਰ ਹੋਰਨਾਂ ਥਾਂਵਾਂ ਨਾਲੋਂ ਟੁੱਟ ਗਿਆ ਸੀ।
8 ਜੁਲਾਈ ਨੂੰ ਰੌਜਰਜ਼ ਦੀਆਂ ਮੋਬਾਈਲ ਤੇ ਇੰਟਰਨੈੱਟ ਸੇਵਾਵਾਂ ਬੰਦ ਹੋਣ ਕਾਰਨ ਇਸ ਦੇ ਕਸਟਮਰਜ਼ ਲਈ ਏਟੀਐਮ ਸੇਵਾਵਾਂ, ਬੈਂਕਿੰਗ ਸਿਸਟਮ ਤੇ ਕਈ ਕੈਨੇਡੀਅਨ ਸ਼ਹਿਰਾਂ ਵਿੱਚ 911 ਉੱਤੇ ਕੀਤੀ ਜਾਣ ਵਾਲੀ ਐਮਰਜੰਸੀ ਕਾਲ ਦੀ ਸਹੂਲਤ ਤੱਕ ਠੱਪ ਪੈ ਗਈ ਸੀ। ਕਮੇਟੀ ਵੱਲੋਂ 15 ਜੁਲਾਈ ਨੂੰ ਐਮਰਜੰਸੀ ਮੀਟਿੰਗ ਕੀਤੀ ਗਈ ਤੇ ਸਰਬਸੰਮਤੀ ਨਾਲ ਇਸ ਮਾਮਲੇ ਦੀ ਜਾਂਚ ਕਰਨ ਲਈ ਵੋਟ ਕੀਤਾ ਗਿਆ।
ਰੋਜਰਜ਼ ਐਗਜ਼ੀਕਿਊਟਿਵ, ਇਨੋਵੇਸ਼ਨ ਮੰਤਰੀ ਫ੍ਰਾਂਕੋਇਸ-ਫਿਲਿਪ ਸ਼ੈਂਪੇਨ ਅਤੇ ਕੈਨੇਡੀਅਨ ਟੈਲੀਵਿਜ਼ਨ ਅਤੇ ਦੂਰਸੰਚਾਰ ਕਮਿਸ਼ਨ ਦੇ ਅਧਿਕਾਰੀ ਸੁਣਵਾਈ ਵਿੱਚ ਹਿੱਸਾ ਲੈਣਗੇ। ਕਮੇਟੀ ਇਸ ਤਰ੍ਹਾਂ ਦੀ ਗੜਬੜ ਦੇ ਕਾਰਨਾਂ, ਇਸ ਦੇ ਪ੍ਰਭਾਵ ਦਾ ਪਤਾ ਲਗਾਉਣਾ ਚਾਹੁੰਦੀ ਹੈ ਅਤੇ ਇਹ ਵੀ ਯਕੀਨੀ ਬਣਾਉਣਾ ਚਾਹੁੰਦੀ ਹੈ ਕਿ ਭਵਿੱਖ ਵਿੱਚ ਅਜਿਹੀ ਗੜਬੜ ਨਾ ਹੋਵੇ।
ਜ਼ਿਕਰਯੋਗ ਹੈ ਕਿ ਇਸ ਗੜਬੜ ਤੋਂ ਬਾਅਦ ਸ਼ੈਂਪੇਨ ਨੇ ਕੈਨੇਡਾ ਦੀਆਂ ਵੱਡੀਆਂ ਟੈਲੀਕਾਮ ਕੰਪਨੀਆਂ ਨੂੰ ਅਜਿਹੀ ਗੜਬੜੀ ਦੌਰਾਨ ਇਕ-ਦੂਜੇ ਦੀ ਮਦਦ ਲਈ ਅੱਗੇ ਆਉਣ ਲਈ ਕਿਹਾ ਸੀ। ਇਸ ਤੋਂ ਇਲਾਵਾ ਐਮਰਜੰਸੀਜ਼ ਦੌਰਾਨ ਕੈਨੇਡੀਅਨਜ਼ ਨੂੰ ਬਿਹਤਰ ਸੂਚਿਤ ਕਰਨ ਲਈ ਕਮਿਊਨਿਕੇਸ਼ਨ ਪ੍ਰੋਟੋਕਾਲ ਅਪਨਾਉਣ ਲਈ ਵੀ ਆਖਿਆ ਗਿਆ ਸੀ।