ਬਰੈਪਟਨ (ਬਲਜਿੰਦਰ ਸੇਖਾ ,ਸਿੱਧਵਾਂ) ਕਨੇਡਾ ਫੇਰੀ ਤੇ ਬਰੈਪਟਨ ਸ਼ਹਿਰ ਆਏ ਅਣਖ , ਗ਼ੈਰਤ ਦੇ ਨਾਲ ਮਿਹਨਤ ਕਸ਼ ਮਜ਼ਦੂਰਾਂ ਦਾ ਕਵੀ ਤੇ ਪੰਜਾਬੀ ਮਾਂ ਬੋਲੀ ਦਾ ਝੰਡਾ ਬਰਦਾਰ ਤੇ ਲਹਿੰਦੇ ਪੰਜਾਬ ਦੇ ਨਾਮੀ ਪੰਜਾਬੀ ਸ਼ਾਇਰ ਬਾਬਾ ਨਜਮੀ ਦਾ ਬਰੈਪਟਨ ਵਿੱਚ ਸਨਮਾਨ “ਅੱਖਰਾਂ ਵਿੱਚ ਸਮੁੰਦਰ ਰੱਖਮੈ ਇਕਬਾਲ ਪੰਜਾਬੀ ਦਾ , ਝੱਖੜਾਂ ਦੇ ਵਿੱਚ ਰੱਖ ਦਿੱਤਾ ਹੈ ਦੀਵਾਬਾਲ ਪੰਜਾਬੀ ਦਾ ” ਚਰਚਿੱਤ ਕਵੀ ਬਾਬਾ ਨਜਮੀ ਦਾ 45 ਰੋਜਡੇਲ ਵੀਆ ਬਰੈਪਟਨ ਵਿੱਚ ਇਕਬਾਲ ਮਾਹਲ ਅਤੇ ਇੰਦਰਜੀਤ ਸਿੰਘ ਬੱਲ ਜੀ ਦੇ ਸੱਦੇ ਤੇ ਭਰਵੇਂ ਇੱਕਠ ਵਿੱਚ ਬੁੱਧੀ ਜੀਵੀ ਪੰਜਾਬੀ ਪ੍ਰੇਮੀਆਂ ਵੱਲੋਂ ਬਾਬਾ ਨਜਮੀ ਦੀਆਂ ਕਵਿਤਾਵਾਂ ਦਾ ਆਨੰਦ ਮਾਣਿਆਂ । ਬਾਬਾ ਨਜਮੀ ਨੇ ਲਹਿੰਦੇ ਪੰਜਾਬ ਵਿੱਚ ਪੰਜਾਬ, ਪੰਜਾਬੀਅਤ ਦੀ ਪਰਫੁਲਤਾ ਲਈ ਜੂਝਦੇ ਲੋਕਾਂ ਦੀ ਜਾਣਕਾਰੀ ਦਿੱਤੀ। ਪੰਜਾਬੀ ਲਹਿਰਾਂ ਦੇ ਸਤਿੰਦਰ ਪਾਲ ਸਿੰਘ ਸਿੱਧਵਾਂ ਨੇ ਕਿਹਾ ਬਾਬਾ ਨਜਮੀ ਅਣਖ ਤੇ ਗ਼ੈਰਤ ਦੇ ਨਾਲ ਮਜ਼ਦੂਰ ਮਿਹਨਤ ਕਸ਼ ਲੋਕਾਂ ਦੇ ਹੱਕ ਵਿੱਚ ਬੁਲੰਦ ਅਵਾਜ਼ ਹੈ। ਬਰੈਮਪਟਨਨੌਰਥ ਮੈਬਰ ਪਾਰਲੀਮੈਂਟ ਰੂਬੀ ਸਹੋਤਾ ਨੇ ਬਾਬਾ ਨਜਮੀ ਦੀਆਂ ਕਵਿਤਾਵਾਂ ਆਦਰਸ਼ਵਾਦੀ ਅਤੇ ਮਨੁੱਖੀ ਹੱਕਾਂ ਦੀ ਪਹਿਰੇਦਾਰ ਦੱਸਿਆ । ਸ. ਇੰਦਰਜੀਤ ਸਿੰਘ ਬੱਲ ਅਤੇ ਇਕਬਾਲ ਮਾਹਲ ਨੇ ਸਭ ਦਾ ਸੁਆਗਤ ਕੀਤਾ । ਇੰਗਲੈਂਡ ਤੋ ਆਏ ਸ਼ਾਇਰ ਕਿਰਪਾਲ ਸਿੰਘ ਪੁੰਨੀ , ਬੀਬੀ ਸੁੰਦਰ ਰਾਜਾ ਸਾਂਸੀ ਅਤੇ ਪਾਕਿਸਤਾਨੀ ਕਵੀ ਮਕਸੂਦ ਚੌਧਰੀ ਜੀ ਨੇ ਕਵਿਤਾਵਾਂ ਪੜ੍ਹੀਆਂ ਬਾਬਾ ਨਜਮੀ ਨੇ ਚੜ੍ਹਦੇ ਲਹਿੰਦੇ ਪੰਜਾਬੀਆਂ ਨੂੰ
ਬੱਚਿਆਂ ਵਿੱਚ ਪੰਜਾਬੀ ਮਾਂ ਬੋਲੀ ਨੂੰ ਹਰਮਨ ਪਿਆਰਾ ਬਣਾਉਣ ਲਈ ਪ੍ਰੇਰਨਾ ਦਿੱਤੀ। ਸਟੇਜ ਦੀ ਕਾਰਵਾਈ ਬੀਬੀ ਨੀਟਾ ਬਲਵਿੰਦਰ ਨੇ ਸ਼ਾਇਰਾਨਾ ਅੰਦਾਜ਼ ਵਿੱਚ ਕੀਤੀ ਜਿਸਦੀ ਬਹੁਤ ਸ਼ਲਾਘਾ ਹੋਈ | ਪੰਜਾਬੀ ਆਰਟਸ ਐਸੋਸੀਏਸਨ ਦੇ ਬਲਜਿੰਦਰ ਲੇਲਣਾ ਨੇ ਇਸ ਕਾਰਜ ਵਿੱਚ ਵਿਸ਼ੇਸ਼ ਸਹਿਯੋਗ ਦਿੱਤਾ ।