ਟੋਰਾਂਟੋ ‘ਚ ਸ਼ੁੱਕਰਵਾਰ ਨੂੰ ਗੈਸ ਦੀਆਂ ਕੀਮਤਾਂ ਚਾਰ ਮਹੀਨਿਆਂ ਦੇ ਸਭ ਤੋਂ ਹੇਠਲੇ ਪੱਧਰ ‘ਤੇ ਪਹੁੰਚ ਗਈਆਂ। ਮਾਹਿਰਾਂ ਦਾ ਕਹਿਣਾ ਹੈ ਕਿ ਅੱਜ ਰਾਤ ਇਨ੍ਹਾਂ ਕੀਮਤਾਂ ‘ਚ ਹੋਰ ਕਟੌਤੀ ਆ ਸਕਦੀ ਹੈ।ਪਿਛਲੇ ਦੋ ਦਿਨਾਂ ਵਿੱਚ ਗੈਸ ਦੀ ਕੀਮਤ ਵਿੱਚ 12 ਸੈਂਟ ਦੀ ਕਮੀ ਵੇਖਣ ਨੂੰ ਮਿਲੀ।
ਜੀਟੀਏ ਦੇ ਬਹੁਤੇ ਸਟੇਸ਼ਨਾਂ ਉੱਤੇ ਇਹ 167·9 ਸੈਂਟ/ਲੀਟਰ ਸੀ।ਅਪਰੈਲ ਦੇ ਸੁ਼ਰੂ ਵਿੱਚ ਗੈਸ ਲਈ ਦਿੱਤੀ ਗਈ ਰਕਮ ਤੋਂ ਬਾਅਦ ਪਹਿਲੀ ਵਾਰੀ ਟੋਰਾਂਟੋ ਵਾਸੀ ਇੰਨੀ ਘੱਟ ਕੀਮਤ ‘ਤੇ ਗੈਸ ਦਾ ਭੁਗਤਾਨ ਕਰਨਗੇ।ਮਾਹਿਰਾਂ ਨੇ ਦੱਸਿਆ ਕਿ ਸ਼ਨਿੱਚਰਵਾਰ ਨੂੰ ਗੈਸ ਦੀਆਂ ਕੀਮਤਾਂ ਵਿੱਚ ਆਉਣ ਵਾਲੀ ਹੋਰ ਕਮੀ ਨਾਲ ਇਹ ਫਰਵਰੀ ਤੋਂ ਬਾਅਦ ਪਹਿਲੀ ਵਾਰੀ 160 ਸੈਂਟ/ਲੀਟਰ ਤੋਂ ਹੇਠਾਂ ਆ ਜਾਣਗੀਆਂ।
ਜੂਨ ਵਿੱਚ ਜੀਟੀਏ ਵਿੱਚ ਗੈਸ ਦੀ ਕੀਮਤ 214·9 ਸੈਂਟ/ਲੀਟਰ ਤੱਕ ਪਹੁੰਚ ਗਈ ਸੀ। OPEC ਵੱਲੋਂ ਮੰਨਿਆ ਜਾ ਰਿਹਾ ਹੈ ਕਿ ਇਸ ਹਫਤੇ ਉਤਪਾਦਨ ਵਿੱਚ ਵਾਧਾ ਕੀਤੇ ਜਾਣ ਤੋਂ ਬਾਅਦ ਗੈਸ ਦੀਆਂ ਕੀਮਤਾਂ ਵਿੱਚ ਕਮੀ ਆਈ ਹੈ।
Gas prices in Toronto hit their lowest level in four months on Friday. Experts say that further reduction in these prices may come tonight.
A decrease of 12 cents was seen in the price of gas in the last two days.
At most stations in the GTA, it was 167·9 cents/litre. This is the first time Torontonians will be paying for gas at such a low price since the amount given for gas in early April. Experts said that with further reduction in gas prices on Saturday, they will fall below 160 cents/litre for the first time since February.
In June, gas prices in the GTA reached 214·9 cents/litre. Gas prices are believed to have eased after OPEC increased production this week.