ਮਾਂਟਰੀਅਲ : ਜਰਮਨੀ ਦੇ ਚਾਂਸਲਰ ਓਲਫ ਸ਼ੌਲਜ਼ ਦੀ ਪਹਿਲੀ ਤਿੰਨ ਰੋਜ਼ਾ ਕੈਨੇਡਾ ਫੇਰੀ ਦੌਰਾਨ ਦੋਵੇਂ ਆਗ ਮਾਂਟਰੀਅਲ ਵਿੱਚ ਇੱਕ ਮੁਲਾਕਾਤ ਨਾਲ ਆਪਣੇ ਦਿਨ ਦੀ ਸ਼ੁਰੂਆਤ ਕਰਨਗੇ। ਇਸ ਮੌਕੇ ਉਨ੍ਹਾਂ ਨਾਲ ਫੈਡਰਲ ਕੈਬਨਿਟ ਦੇ ਕਈ ਮੰਤਰੀ ਵੀ ਹਾਜਰ ਹੋਣਗੇ।ਟਰੂਡੋ ਦੇ ਆਫਿਸ ਨੇ ਦੱਸਿਆ ਕਿ ਦੋਵਾਂ ਆਗੂਆਂ ਵੱਲੋਂ ਨਿਵੇਸ਼ ਤੇ ਭਾਈਵਾਲੀ ਸਬੰਧੀ ਕਈ ਮੌਕਿਆਂ ਨੂੰ ਹੱਲਾਸ਼ੇਰੀ ਦਿੱਤੀ ਜਾਵੇਗੀ। ਇਨ੍ਹਾਂ ਵਿੱਚ ਮਿਨਰਲ ਤੇ ਆਟੋਮੋਟਿਵ ਸੈਕਟਰ ਵੀ ਸ਼ਾਮਲ ਹੋਣਗੇ। ਫਿਰ ਟਰੂਡੋ ਤੇ ਸ਼ੌਲਜ਼ ਫੈਡਰਲ ਸਰਕਾਰ ਵੱਲੋਂ ਫੰਡ ਪ੍ਰਾਪਤ ਨੈਸ਼ਨਲ ਆਰਟੀਫਿਸ਼ਲ ਇੰਟੈਲੀਜੈਸ ਇੰਸਟੀਚਿਊਟ ਦਾ ਦੌਰਾ ਕਰਨਗੇ ਤੇ ਉਸ ਤੋਂ ਬਾਅਦ ਡਿਨਰ ਲਈ ਟੋਰਾਂਟੋ ਜਾਣਗੇ।
ਚਾਂਸਲਰ ਤੇ ਟਰੂਡੋ ਵੱਲੋਂ ਯੂਕਰੇਨ ਦੀ ਜੰਗ ਬਾਰੇ ਚਰਚਾ ਕੀਤੇ ਜਾਣ ਤੋਂ ਇਲਾਵਾ ਇੱਕ ਡੀਲ ਉੱਤੇ ਸਹੀ ਪਾਏ ਜਾਣ ਦੀ ਸੰਭਾਵਨਵਾ ਵੀ ਹੈ। ਇਸ ਡੀਲ ਤਹਿਤ ਕੈਨੇਡਾ ਜਰਮਨੀ ਨੂੰ ਕਲੀਨ ਹਾਈਡਰੋਜਨ ਸਪਲਾਈ ਕਰੇਗਾ।